ਮੋਗਾ (ਵਿਪਨ) : ਮੋਗਾ ਦੇ ਨੇੜਲੇ ਪਿੰਡ ਚੁਗਾਵਾਂ ਵਿਖੇ ਨਾਨੇ ਕੋਲ ਰਹਿ ਰਹੀ 13 ਸਾਲਾਂ ਬਾਲੜੀ ਜੋ ਅੱਠਵੀਂ ਕਲਾਸ ਵਿਚ ਪੜ੍ਹਦੀ ਸੀ ਨੂੰ ਉਸ ਦੇ ਨਾਨੇ ਵਲੋਂ ਤਰਨਤਾਰਨ ਉਸਦੀ ਮਾਸੀ ਕੋਲ ਲਿਜਾ ਕੇ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ ਬਾਅਦ ਜਦੋਂ ਲੜਕੀ ਆਪਣੇ ਪਿੰਡ ਚੋਗਾਵਾਂ ਮਿਲਣ ਆਈ ਤਾਂ ਇਸ ਦੀ ਭਿਣਕ ਪਿੰਡ ਵਾਸੀਆਂ ਨੂੰ ਪੈ ਗਈ ਤਾ ਆਂਗਣਵਾੜੀ ਵਰਕਰਾਂ ਰਾਹੀਂ ਇਹ ਮਾਮਲਾ ਪਿੰਡ ਦੀ ਸਰਪੰਚਣੀ ਕੋਲ ਪੁੱਜਾ ਜਿਨ੍ਹਾਂ ਨੇ ਸਾਰੀ ਪੁੱਛ-ਪੜਤਾਲ ਤੋਂ ਬਾਅਦ ਥਾਣਾ ਮਹਿਣਾ ਨੂੰ ਸੂਚਿਤ ਕਰ ਦਿੱਤਾ ਅਤੇ ਮੌਕੇ 'ਤੇ ਆ ਕੇ ਪੁਲਸ ਨੇ ਉਕਤ ਕੁੜੀ ਅਤੇ ਉਸਦੇ ਪਤੀ, ਸੱਸ ਅਤੇ ਹੋਰ ਰਿਸ਼ਤੇਦਾਰ ਨੂੰ ਹਿਰਾਸਤ ਵਿਚ ਲੈ ਲਿਆ। ਇਸ ਮੌਕੇ ਪਿੰਡ ਦੀ ਸਰਪੰਚਣੀ ਅਤੇ ਉਸ ਦੇ ਪਤੀ ਬਲਜੀਤ ਸਿੰਘ ਚੁਗਾਵਾਂ ਆਂਗਣਵਾੜੀ ਵਰਕਰ ਗੁਰਪ੍ਰੀਤ ਕੌਰ ਨੇ ਕਿਹਾ ਥਾਣਾ ਮੈਹਿਣਾ ਵਿਚ ਸੁਣਵਾਈ ਹੁੰਦੀ ਨਾ ਦੇਖ ਇਹ ਮਾਮਲਾ ਜ਼ਿਲ੍ਹਾ ਬਾਲ ਵਿਕਾਸ ਵਿਭਾਗ ਫ਼ਰੀਦਕੋਟ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਨੇ ਜ਼ਿਲ੍ਹਾ ਮੋਗਾ ਦੇ ਬਾਲ ਵਿਕਾਸ ਵਿਭਾਗ ਨੂੰ ਤੁਰੰਤ ਸੂਚਿਤ ਕੀਤਾ।
ਇਹ ਵੀ ਪੜ੍ਹੋ : ਕੋਰੋਨਾ ਕਾਰਣ ਠੱਪ ਹੋਇਆ ਕੰਮ ਤਾਂ ਕਰਨ ਲੱਗਾ ਮਜ਼ਦੂਰੀ, ਇੰਝ ਆਈ ਮੌਤ ਕਿ ਸੋਚਿਆ ਨਾ ਸੀ
ਆਂਗਣਬਾੜੀ ਵਰਕਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਚੋਗਾਵਾਂ 'ਚ ਨਾਨੇ ਸਤਨਾਮ ਸਿੰਘ ਸੋਢੀ ਨੇ ਆਪਣੀ 13 ਸਾਲਾ ਦੋਹਤੀ ਕਿਰਨਦੀਪ ਕੌਰ ਦਾ ਵਿਆਹ 30 ਸਾਲ ਦੇ ਮੁੰਡੇ ਨਾਲ ਕਰ ਦਿੱਤਾ, ਉਨ੍ਹਾਂ ਕਿਹਾ ਅਸੀਂ ਪੁਲਸ ਨੂੰ ਕੁੜੀ ਦੇ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰ ਜੋ ਵਿਆਹ ਤੋਂ ਬਆਦ ਮਿਲਣੀ ਕਰਨ ਆਏ ਸੀ ਨੂੰ ਪੁਲਸ ਹਵਾਲੇ ਕਰ ਦਿੱਤਾ, ਜਦਕਿ ਪੁਲਸ ਨੇ ਬਾਅਦ ਵਿਚ ਸਾਰਿਆਂ ਨੂੰ ਛੱਡ ਦਿੱਤਾ। ਬਆਦ ਵਿਚ ਅਸੀਂ ਜ਼ਿਲ੍ਹਾ ਫਰੀਦਕੋਟ ਦੇ ਬਾਲ ਵਿਕਾਸ ਮਹਿਕਮੇ ਦੇ ਟੋਲ ਫ੍ਰੀ ਨੰਬਰ 'ਤੇ ਦਰਖਾਸਤ ਦਿੱਤੀ।
ਇਹ ਵੀ ਪੜ੍ਹੋ : ਡੀ. ਸੀ. ਦਫ਼ਤਰ ਤੋਂ ਬਾਅਦ ਹੁਣ ਬਾਘਾਪੁਰਾਣਾ ਦੀ ਤਹਿਸੀਲ 'ਚ ਲੱਗਾ ਖ਼ਾਲਿਸਤਾਨੀ ਝੰਡਾ
ਉਧਰ ਜਦੋਂ ਥਾਣਾ ਮੁਖੀ ਕੋਮਲਪ੍ਰੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਨੇ ਇਕ ਕੁੜੀ ਕਿਰਨਪ੍ਰੀਤ ਕੌਰ ਜਿਸ ਦੀ ਉਮਰ 13 ਸਾਲ ਦੀ ਹੈ ਦੇ ਵਿਆਹ ਬਾਰੇ ਸਾਨੂੰ ਸੂਚਨਾ ਦਿੱਤੀ ਸੀ ਅਤੇ ਅਸੀਂ ਦੋਵਾਂ ਪੱਖਾਂ ਦੇ ਬਿਆਨ ਸੁਣਨ ਤੋਂ ਬਾਅਦ ਇਹ ਮਾਮਲਾ ਜ਼ਿਲ੍ਹਾ ਬਾਲ ਵਿਕਾਸ ਵਿਭਾਗ ਦੇ ਧਿਆਨ 'ਚ ਲਿਆ ਦਿੱਤਾ ਹੈ ਜੋ ਅਗਲੇਰੀ ਕਾਰਵਾਈ ਕਰ ਰਹੇ ਹਨ। ਦੂਜੇ ਪਾਸੇ ਜ਼ਿਲ੍ਹਾ ਬਾਲ ਵਿਕਾਸ ਵਿਭਾਗ ਦੀ ਅਫ਼ਸਰ ਪਰਮਜੀਤ ਕੌਰ ਅੋਲਖ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ : ਵਿਆਹ ਤੋਂ ਦੋ ਮਹੀਨੇ ਬਾਅਦ ਹੀ ਮੰਦਬੁੱਧੀ ਦਾ ਸ਼ਿਕਾਰ ਹੋਈ 19 ਸਾਲਾ ਮੁਟਿਆਰ, ਹੁਣ ਬੰਨ੍ਹੀ ਸੰਗਲਾਂ ਨਾਲ
ਪੰਜਾਬ 'ਚ 'ਵਜ਼ੀਫਾ ਘਪਲੇ' ਦਾ ਹੋਵੇਗਾ ਆਡਿਟ, ਕੇਂਦਰ ਨੇ ਅਕਾਲੀ ਦਲ ਨੂੰ ਦਿੱਤਾ ਭਰੋਸਾ
NEXT STORY