ਚੰਡੀਗੜ੍ਹ, (ਸੁਸ਼ੀਲ)- ਰਾਜਸਥਾਨ ਦੇ ਡਾਕਟਰ ਨੇ ਸੈਕਟਰ-23 ਨਿਵਾਸੀ ਪ੍ਰੇਮ ਕੁਮਾਰ ਸਿੰਗਲਾ ਦੀ ਧੀ ਨਾਲ ਵਿਆਹ ਕਰਨ ਦਾ ਝਾਂਸਾ ਦੇ ਕੇ 2 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਵਿਆਹ ਤੋਂ ਪਹਿਲਾਂ ਡਾਕਟਰ ਨੇ ਫਲੈਟ ਖਰੀਦਣ ਲਈ ਪ੍ਰੇਮ ਕੁਮਾਰ ਤੋਂ ਇਹ ਰਕਮ ਲਈ ਸੀ। ਪੈਸੇ ਲੈਣ ਤੋਂ ਬਾਅਦ ਰਾਜਸਥਾਨ ਸਥਿਤ ਜੋਧਪੁਰ ਨਿਵਾਸੀ ਡਾਕਟਰ ਉਮੇਸ਼ ਕੁਮਾਰ ਜੈਨ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਸਿੰਗਲਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਸੈਕਟਰ-39 ਥਾਣੇ 'ਚ ਡਾ. ਜੈਨ ਖਿਲਾਫ ਧੋਖਾਦੇਹੀ ਤੇ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ। ਸਾਈਬਰ ਸੈੱਲ ਮੁਲਜ਼ਮ ਦੀ ਭਾਲ ਕਰ ਰਿਹਾ ਹੈ। ਸੈਕਟਰ 23 ਨਿਵਾਸੀ ਪ੍ਰੇਮ ਕੁਮਾਰ ਸਿੰਗਲਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਨੇ ਆਪਣੀ ਧੀ ਦੇ ਵਿਆਹ ਲਈ ਸ਼ਾਦੀ ਡਾਟ ਕਾਮ 'ਤੇ ਸੰਪਰਕ ਕੀਤਾ ਸੀ। ਧੀ ਦਾ ਬਾਇਓਡਾਟਾ ਵੇਖ ਕੇ ਜੋਧਪੁਰ ਨਿਵਾਸੀ ਡਾ. ਉਮੇਸ਼ ਕੁਮਾਰ ਜੈਨ ਵਿਆਹ ਕਰਨ ਸੰਬੰਧੀ ਉਨ੍ਹਾਂ ਨਾਲ ਗੱਲਬਾਤ ਕਰਨ ਲੱਗਾ। ਉਸ ਨੇ ਕਿਹਾ ਕਿ ਅਜੇ ਉਸ ਕੋਲ ਰਹਿਣ ਲਈ ਫਲੈਟ ਨਹੀਂ ਹੈ ਤੇ ਉਹ ਫਲੈਟ ਲੈਣ ਵਾਲਾ ਹੈ, ਉਸ ਨੂੰ 2 ਲੱਖ 25 ਹਜ਼ਾਰ ਰੁਪਏ ਦੀ ਜ਼ਰੂਰਤ ਹੈ।
ਧੀ ਦਾ ਰਿਸ਼ਤਾ ਤੈਅ ਕਰਨ ਦੇ ਚੱਕਰ ਵਿਚ ਸਿੰਗਲਾ ਨੇ ਜੈਨ ਨੂੰ 2 ਲੱਖ 25 ਹਜ਼ਾਰ ਰੁਪਏ ਦੇ ਦਿੱਤੇ। ਰੁਪਏ ਲੈਣ ਤੋਂ ਬਾਅਦ ਜੈਨ ਨੇ ਉਨ੍ਹਾਂ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਉਥੇ ਹੀ ਪ੍ਰੇਮ ਕੁਮਾਰ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕੀਤੀ। ਸਾਈਬਰ ਸੈੱਲ ਇੰਚਾਰਜ ਹਰਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਸੈਕਟਰ 39 ਥਾਣੇ ਵਿਚ ਜੈਨ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
NEXT STORY