ਜਲੰਧਰ— ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦੀ ਧੀ ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ 'ਚ ਖੁਸ਼ ਰਹੇ ਅਤੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਆਵੇ। ਕਈ ਵਾਰ ਮਾਪੇ ਲੜਕੇ ਪਰਿਵਾਰ ਦੀ ਬਿਨਾਂ ਜਾਂਚ ਕੀਤੇ ਹੀ ਧੀ ਦੇ ਵਿਆਹ 'ਚ ਲੱਖਾਂ ਰੁਪਏ ਖਰਚ ਕਰਕੇ ਉਸ ਦਾ ਵਿਆਹ ਕਰਦੇ ਹਨ ਪਰ ਜਦੋਂ ਸਹੁਰੇ ਪਰਿਵਾਰ 'ਚ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਬੇਹੱਦ ਦੁੱਖ ਲੱਗਦਾ ਹੈ। ਇਸੇ ਤਰ੍ਹਾਂ ਵਿਦੇਸ਼ ਜਾਣ ਦੇ ਸੁਪਨੇ ਲੈ ਕੇ ਕਈ ਮਾਂ-ਬਾਪ ਆਪਣੀਆਂ ਧੀਆਂ ਦਾ ਵਿਆਹ ਬਿਨ੍ਹਾਂ ਕਿਸੇ ਜਾਂਚ ਦੇ ਐੱਨ .ਆਰ. ਆਈ. ਨਾਲ ਕਰ ਦਿੰਦੇ ਹਨ, ਜਿਸ ਦਾ ਖਾਮਿਆਜ਼ਾ ਲੜਕੀ ਨੂੰ ਜ਼ਿੰਦਗੀ ਭਰ ਭੁਗਤਣਾ ਪੈਂਦਾ ਹੈ। ਕੁਝ ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜਲੰਧਰ 'ਚ ਦੇਖਿਆ ਗਿਆ, ਜਿੱਥੇ ਵਿਆਹ ਦੇ 15 ਦਿਨ ਬਾਅਦ ਹੀ ਪਤਨੀ ਨੂੰ ਧੋਖਾ ਦੇ ਕੇ ਐੱਨ. ਆਰ. ਆਈ. ਪਤੀ ਉਸ ਨੂੰ ਛੱਡ ਕੇ ਚਲਾ ਗਿਆ।ਜਾਣਕਾਰੀ ਮੁਤਾਬਕ ਆਦਮਪੁਰ ਪੁਲਸ ਨੇ ਸੋਮਵਾਰ ਇਕ 50 ਸਾਲ ਅਪ੍ਰਵਾਸੀ ਭਾਰਤੀ (ਐੱਨ. ਆਰ. ਆਈ.) ਅਮਰਜੀਤ ਸਿੰਘ ਨੂੰ 2 ਫਰਵਰੀ 2012 'ਚ ਵਿਆਹ ਕਰਨ ਦੇ ਬਾਅਦ 15 ਦਿਨਾਂ ਦੇ ਅੰਦਰ ਹੀ ਆਪਣੀ 18 ਸਾਲ ਦੀ ਪਤਨੀ ਰੂਬੀ ਨੂੰ ਛੱਡਣ ਖਿਲਾਫ ਕੇਸ ਦਰਜ ਕੀਤਾ ਹੈ। ਅਮਰਜੀਤ ਸਿੰਘ ਪਿੰਡ ਪਰਸਰਾਪੁਰ ਦਾ ਰਹਿਣ ਵਾਲਾ ਹੈ ਜਦਕਿ ਰੂਬੀ ਹੁਣ 24 ਸਾਲ ਦੀ ਹੋ ਗਈ ਹੈ ਅਤੇ ਉਹ ਅਲਾਵਲਪੁਰ 'ਚ ਰਹਿੰਦੀ ਹੈ। ਰੂਬੀ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਦੇ ਪਤੀ ਅਤੇ ਰਿਸ਼ਤੇਦਾਰਾਂ 'ਤੇ ਮਾੜਾ ਸਲੂਕ ਕਰਨ ਦੇ ਦੋਸ਼ 'ਚ ਧਾਰਾ 498 ਏ ਦੇ ਤਹਿਤ ਕੇਸ ਦਰਜ ਕੀਤਾ ਹੈ। ਦੋਸ਼ੀ ਅਜੇ ਗ੍ਰੀਸ 'ਚ ਰਹਿ ਰਿਹਾ ਹੈ ਅਤੇ ਵਿਆਹ ਦੇ ਬਾਅਦ ਉਸ ਨੇ ਆਪਣੀ ਪਤਨੀ ਦੇ ਨਾਲ ਕੋਈ ਸੰਪਰਕ ਨਹੀਂ ਕੀਤਾ।
ਰੂਬੀ 6 ਸਾਲਾਂ ਤੋਂ ਕਰ ਰਹੀ ਹੈ ਵੀਜ਼ੇ ਦਾ ਇੰਤਜ਼ਾਰ
ਰੂਬੀ 6 ਸਾਲਾਂ ਤੋਂ ਆਪਣੇ ਵੀਜ਼ੇ ਦੇ ਇੰਤਜ਼ਾਰ 'ਚ ਬੈਠੀ ਹੈ ਕਿ ਉਸ ਦੇ ਪਤੀ ਨੇ ਵਾਅਦਾ ਕੀਤਾ ਸੀ ਕਿ ਉਹ ਗ੍ਰੀਸ ਪਹੁੰਚਣ ਦੇ ਬਾਅਦ ਉਸ ਨੂੰ ਵੀਜ਼ਾ ਭੇਜੇਗਾ। ਰੂਬੀ ਨੇ ਦਾਅਵਾ ਕੀਤਾ ਕਿ ਉਸ ਦਾ ਵਿਆਹ ਜਲਦਬਾਜ਼ੀ 'ਚ ਕੀਤਾ ਗਿਆ। ਹਨੀਮੂਨ ਵੀ ਮਨ੍ਹਾ ਲਿਆ ਅਤੇ ਵਿਆਹ ਦੇ 15 ਦਿਨਾਂ ਬਾਅਦ ਪਤੀ ਗ੍ਰੀਸ ਵਾਪਸ ਚਲਾ ਗਿਆ ਉਸ ਨੇ ਮੈਨੂੰ ਜਲਦੀ ਹੀ ਵੀਜ਼ਾ ਦਸਤਾਵੇਜ਼ ਭੇਜਣ ਦਾ ਵਾਅਦਾ ਕੀਤਾ ਪਰ ਉਸ ਨੇ ਕਦੇ ਕੋਈ ਸੰਪਰਕ ਨਹੀਂ ਕੀਤਾ। ਰੂਬੀ ਨੇ ਕਿਹਾ ਕਿ ਸਹੁਰੇ ਪਰਿਵਾਰ ਵਾਲੇ ਮੰਗਣੀ ਸਮਾਰੋਹ 'ਚ ਮੌਜੂਦ ਸਨ ਪਰ ਕੁਝ ਪਰਿਵਾਰਕ ਵਿਵਾਦ ਦਾ ਕਾਰਨ ਦੱਸਦੇ ਹੋਏ ਵਿਆਹ 'ਚ ਸ਼ਾਮਲ ਨਹੀਂ ਹੋਏ। ਅਮਰਜੀਤ ਸਿੰਘ ਨੇ ਮੇਰੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੰਦੇ ਹੋਏ ਵਿਵਾਦ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਸੀ। ਅਮਰਜੀਤ ਸਿੰਘ ਨੇ ਗ੍ਰੀਸ ਤੋਂ 2 ਵਾਰ ਫੋਨ ਕੀਤਾ ਹੁਣ ਉਸ ਦਾ ਮੋਬਾਇਲ ਬੰਦ ਹੈ।
ਵੀਜ਼ੇ ਦਾ ਪ੍ਰਬੰਧ ਕਰਨ ਲਈ ਦਿੱਤੇ ਸਨ 3.5 ਲੱਖ ਰੁਪਏ
ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਵਿਆਹ 'ਚ 6 ਲੱਖ ਰੁਪਏ ਖਰਚ ਕੀਤੇ ਗਏ। ਇਸ ਦੇ ਇਲਾਵਾ ਰੂਬੀ ਦੇ ਪਿਤਾ ਨੇ ਅਮਰਜੀਤ ਨੂੰ ਵੀਜ਼ੇ ਦਾ ਪ੍ਰਬੰਧ ਕਰਨ ਲਈ 3.5 ਲੱਖ ਰੁਪਏ ਵੀ ਦਿੱਤੇ ਸਨ। ਰੂਬੀ ਨੇ ਦੋਸ਼ ਲਗਾਇਆ ਕਿ ਪੁਲਸ ਐੱਨ. ਆਰ. ਆਈ. ਅਤੇ ਉਸ ਦੇ ਪਰਿਵਾਰ ਖਿਲਾਫ ਕੇਸ ਦਰਜ ਕਰਨ 'ਚ ਟਾਲ-ਮਟੋਲ ਕਰਦੀ ਰਹੀ। ਪਿਛਲੇ ਕਈ ਸਾਲਾਂ ਤੋਂ ਉਸ ਨੇ ਪੁਲਸ ਮਹਿਲਾ ਸੈੱਲ ਦੇ ਸਾਹਮਣੇ ਕਈ ਸ਼ਿਕਾਇਤਾਂ ਦਰਜ ਕੀਤੀਆਂ ਪਰ ਕੋਈ ਕੇਸ ਦਰਜ ਨਹੀਂ ਹੋਇਆ। ਰੂਬੀ ਨੇ ਦੋਸ਼ ਲਗਾਇਆ ਕਿ ਉਸ ਨੇ ਤਲਾਕ ਲੈਣ ਲਈ ਜ਼ਿਲਾ ਕੋਰਟ 'ਚ ਬੇਨਤੀ ਕੀਤੀ ਹੈ ਅਤੇ ਨਾਲ ਹੀ ਆਪਣੇ ਪਤੀ ਤੋਂ ਦਾਜ ਵਾਪਸ ਲੈਣ ਅਤੇ ਖਰਚੇ ਦੀ ਮੰਗ ਕੀਤੀ ਹੈ। ਜਾਂਚ ਕਰਨ ਦੇ ਬਾਅਦ ਡੀ. ਐੱਸ. ਪੀ. ਹੈੱਡਕੁਆਰਟਰ ਬਲਵਿੰਦਰ ਇਕਬਾਲ ਸਿੰਘ ਨੇ ਐੱਨ. ਆਰ. ਆਈ. ਦੇ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ।
ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਨਾਂ 'ਤੇ ਕੈਪਟਨ ਸਰਕਾਰ ਨੇ ਕੀਤਾ ਧੋਖਾ - ਸਾਧੂ ਸਿੰਘ
NEXT STORY