ਲੁਧਿਆਣਾ (ਮਹੇਸ਼) : 20 ਸਾਲ ਦੀ ਇਕ ਵਿਆਹੁਤਾ ਲੜਕੀ ਨੇ ਆਪਣੇ ਪਤੀ ਅਤੇ ਦਿਓਰ 'ਤੇ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਹੈ, ਜਿਸ ਵਿਚ ਕੈਲਾਸ਼ ਨਗਰ ਦਾ ਹੈੱਪੀ ਵਿੱਜ, ਅਰੁਣ ਵਿੱਜ ਅਤੇ ਵਿੱਕੀ ਵਿੱਜ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਲੜਕੀ ਨੇ ਕਿਹਾ ਕਿ ਉਸ ਨੇ ਕੁਝ ਸਮਾਂ ਪਹਿਲਾਂ ਹੈਪੀ ਅਤੇ ਉਸ ਦੇ ਭਰਾ ਖਿਲਾਫ ਰੇਪ ਦਾ ਕੇਸ ਦਰਜ ਕਰਵਾਇਆ ਸੀ, ਜਿਸ ਦੇ ਬਾਅਦ ਹੈਪੀ ਨੇ ਉਸ ਨਾਲ ਵਿਆਹ ਕਰ ਲਿਆ ਸੀ । 19-20 ਦਸੰਬਰ ਨੂੰ ਹੈਪੀ ਉਸ ਨੂੰ ਝੂਠ ਬੋਲ ਕੇ ਆਪਣੀ ਫੈਕਟਰੀ ਲੈ ਗਿਆ, ਜਿਥੇ ਹੈਪੀ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
ਇਸ ਦੌਰਾਨ ਦੋਸ਼ੀਆਂ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਅਸ਼ਲੀਲ ਵੀਡੀਓ ਵੀ ਬਣਾ ਲਈ ਅਤੇ ਜਿਸ ਨੂੰ ਸਾਰਵਜਨਿਕ ਕਰਨ ਦੀ ਧਮਕੀ ਦੇ ਕੇ ਹੈਪੀ ਨੇ ਆਪਣੇ ਭਰਾਵਾਂ ਨਾਲ ਮੁੜ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਅਤੇ ਉਸ ਦੇ ਘਰ ਵਿਚ ਤੋੜ ਫ਼ੋੜ ਵੀ ਕੀਤੀ ਗਈ ।
ਪੀੜਤਾ ਨੇ ਕਿਹਾ ਕਿ ਹੈਪੀ ਨੇ ਉਸ ਵਲੋਂ ਦਰਜ ਕਰਵਾਏ ਬਲਾਤਕਾਰ ਦੇ ਕੇਸ ਤੋਂ ਪਿੱਛਾ ਛੁਡਾਉਣ ਲਈ ਇਕ ਸਾਜ਼ਿਸ਼ ਤਹਿਤ ਉਸ ਨਾਲ ਵਿਆਹ ਦਾ ਡਰਾਮਾ ਕੀਤਾ ਸੀ । ਏ. ਐੱਸ. ਆਈ. ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਰੋਡਵੇਜ਼ ਦੇ ਬੰਦ ਪਏ ਟਾਈਮਾਂ ਸਬੰਧੀ ਸਰਹੱਦੀ ਖੇਤਰ ਦੇ ਲੋਕ ਪ੍ਰੇਸ਼ਾਨ
NEXT STORY