ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਇਕ ਵਿਆਹੁਤਾ ਲੜਕੀ ਦੇ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਜਿਸ ਦੀ ਐਕਟਿਵਾ ਸਕੂਟਰੀ ਪੁਲਸ ਨੇ ਪਿੰਡ ਨੱਕੀਆਂ ਭਾਖੜਾ ਨਹਿਰ ਕਿਨਾਰੇ ਤੋਂ ਬਰਾਮਦ ਕੀਤੀ ਹੈ। ਲੜਕੀ ਦੀ ਮਾਤਾ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਉਸਦੀ ਲੜਕੀ ਨੇ ਨਹਿਰ ਵਿਚ ਛਾਲ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਨਾ ਕਰ ਹੈ। ਪੁਲਸ ਨੇ ਲੜਕੀ ਦੀ ਮਾਤਾ ਦੇ ਬਿਆਨਾ ਦੇ ਆਧਾਰ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿਤੀ ਹੈ।
ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਮੁਨਸ਼ੀ ਪ੍ਰਦੀਪ ਸਰਮਾ ਨੇ ਦੱਸਿਆ ਕਿ 12 ਅਪ੍ਰੈਲ ਸ਼ਾਮ ਸਮੇਂ ਪੁਲਸ ਨੇ ਪਿੰਡ ਨੱਕੀਆਂ ਭਾਖੜਾ ਨਹਿਰ ਦੇ ਕਿਨਾਰੇ ਇਕ ਐਕਟਿਵਾ ਸਕੂਟਰੀ ਬਰਾਮਦ ਕੀਤੀ ਸੀ ਜੋ ਕਿ ਬਬੀਤਾ (28) ਪਤਨੀ ਹਰੀਸ਼ ਕੁਮਾਰ ਵਾਸੀ ਸੰਨੀ ਇਨਕਲੇਵ ਮੁੰਡੀ ਖਰੜ ਦੀ ਸੀ। ਪੁਲਸ ਨੂੰ ਲੜਕੀ ਦੀ ਮਾਤਾ ਕਮਲੇਸ਼ ਵਾਸੀ ਫੇਜ਼ 10 ਮੋਹਾਲੀ ਨੇ ਦੱਸਿਆ ਕਿ ਉਸਦੀ ਲੜਕੀ ਦਾ ਵਿਆਹ ਹਰੀਸ਼ ਕੁਮਾਰ ਵਾਸੀ ਪਠਾਨਕੋਟ ਨਾਲ ਹੋਇਆ ਸੀ ਜੋ ਕਿ ਪਹਿਲਾਂ ਨੰਗਲ ਵਿਖੇ ਰਹਿੰਦੇ ਸਨ। ਇਸ ਤੋਂ ਬਾਅਦ ਉਹ ਸੰਨੀ ਇਨਕਲੇਵ ਮੁੰਡੀ ਖਰੜ ਵਿਖੇ ਰਹਿਣ ਲੱਗ ਪਏ। ਉਨ੍ਹਾਂ ਦੱਸਿਆ ਮੇਰੀ ਲੜਕੀ ਦੀ ਇਕ ਛੋਟੀ ਬੇਟੀ ਵੀ ਹੈ। ਮੈਨੂੰ 12 ਅਪ੍ਰੈਲ ਨੂੰ ਮੇਰੀ ਲੜਕੀ ਬਬੀਤਾ ਦਾ ਫੋਨ ਆਇਆ ਕਿ ਉਸਨੂੰ ਉਹ ਗਲਤ ਸਮਝਦੇ ਹਨ, ਉਹ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ ਹੈ। ਇਸ ਤੋਂ ਬਾਅਦ ਉਸ ਨੇ ਫੋਨ ਕੱਟ ਦਿੱਤਾ। ਫਿਲਹਾਲ ਪੁਲਸ ਵਲੋਂ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਵਲੋਂ ਭਗੌੜਾ ਕਾਬੂ
NEXT STORY