ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) - ਦੀਨਨਗਰ ਅਧੀਨ ਪੈਂਦੇ ਇਲਾਕੇ 'ਚ ਆਏ ਦਿਨ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਦੀਨਾਨਗਰ ਪੁਲਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡ ਪਨਿਆੜ ਤੋਂ ਸਾਹਮਣੇ ਆਇਆ ਹੈ, ਜਿਥੇ ਲਿੰਕ ਰੋਡ 'ਤੇ ਬਣੇ ਰੇਲਵੇ ਫਾਟਕ ਨੇੜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਗੈਸ ਏਜੰਸੀ ਦੇ ਮੈਨੇਜਰ ਤੋਂ 92 ਹਜ਼ਾਰ ਦੀ ਲੁੱਟ ਕਰ ਫਰਾਰ ਹੋ ਗਏ। ਦੀਨਾਨਗਰ ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ।
ਮਿਲੀ ਜਾਣਕਾਰੀ ਅਨੁਸਾਰ ਰਾਹੁਲ ਗੈਸ ਏਜੰਸੀ ਪਨਿਆੜ ਦੇ ਮੈਨੇਜਰ ਸੂਰਤ ਸਿੰਘ ਜੋ ਗੈਸ ਏਜੰਸੀ ਦੀ ਕਰੀਬ 92 ਹਜ਼ਾਰ ਦੀ ਸੇਲ ਸ਼ੂਗਰ ਮਿਲ ਪਨਿਆੜ ਨੇੜੇ ਬੈਂਕ ਚ ਜਮਾ ਕਰਵਾਉਣ ਲਈ ਜਾ ਰਿਹਾ ਸੀ। ਜਦੋਂ ਪੀੜਤ ਗੈਸ ਏਜੰਸੀ ਸੂਰਤ ਸਿੰਘ ਪਨਿਆੜ ਪਿੰਡ ਦੇ ਵਿੱਚੋਂ ਨਿਕਲਦੇ ਲਿੰਕ ਰੋਡ 'ਤੇ ਬਣੇ ਰੇਲਵੇ ਫਾਟਕ 'ਤੇ ਪਹੁੰਚਿਆ ਤਾਂ ਰੇਲਵੇ ਫਾਟਕ ਨੇੜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਬੈਂਕ ਮੈਨੇਜਰ 'ਤੇ ਹਮਲਾ ਕੀਤਾ ਅਤੇ ਉਸ ਕੋਲੋਂ 92 ਹਜ਼ਾਰ ਰੁਪਏ ਦੀ ਨਗਦ ਲੁੱਟ ਕੇ ਫਰਾਰ ਹੋ ਗਏ। ਦੀਨਾਨਗਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਇਸ ਸਬੰਧੀ ਜਦੋਂ ਦੀਨਾਨਗਰ ਦੇ ਥਾਣਾ ਮੁਖੀ ਅਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
GST ਦੇ ਮੋਬਾਈਲ ਵਿੰਗ ਦੀ ਵੱਡੀ ਸਫਲਤਾ: ਸਕ੍ਰੈਪ ਨਾਲ ਲੱਦੇ 40 ਟਰੱਕ ਜ਼ਬਤ ਕੀਤੇ
NEXT STORY