ਚੰਡੀਗੜ੍ਹ (ਸੁਸ਼ੀਲ) : ਨੈਸ਼ਨਲ ਕੁਸ਼ਤੀ ਵਿਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਨੇ ਹੀ ਸੈਕਟਰ-16 ਸਥਿਤ ਕੋਠੀ ਦੀ ਦੂਜੀ ਮੰਜ਼ਿਲ ਤੋਂ ਵਕੀਲ ਦੇ ਘਰੋਂ ਦੋ ਮੋਬਾਇਲ ਫ਼ੋਨ ਅਤੇ ਕੀਮਤੀ ਸਾਮਾਨ ਚੋਰੀ ਕੀਤਾ ਸੀ। ਸੈਕਟਰ-17 ਥਾਣਾ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸਦੀ ਪਛਾਣ ਪਟਿਆਲਾ ਦੇ ਰਾਜੋਂ ਮਾਜਰਾ ਨਿਵਾਸੀ ਚਰਨ ਕਮਲ ਵਜੋਂ ਹੋਈ। ਚਰਨ ਕਮਲ ਨੇ 2014 ਵਿਚ ਨੈਸ਼ਨਲ ਕੁਸ਼ਤੀ ਵਿਚ ਗੋਲਡ ਮੈਡਲ ਜਿੱਤਿਆ ਸੀ ਅਤੇ ਨਸ਼ੇ ਦੀ ਬੁਰੀ ਆਦਤ ਪੂਰੀ ਕਰਨ ਲਈ ਉਹ ਖਿਡਾਰੀ ਤੋਂ ਚੋਰ ਬਣ ਗਿਆ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਾ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 50 ਮੋਬਾਇਲ ਫ਼ੋਨ, ਦੋ ਘੜੀਆਂ ਅਤੇ ਜੁੱਤੇ ਬਰਾਮਦ ਕੀਤੇ ਹਨ। ਪੁਲਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ 14 ਦਿਨਾਂ ਲਈ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸਹੁਰੇ ਘਰ ਸ਼ੱਕੀ ਹਾਲਾਤ ’ਚ ਮੌਤ, ਪਤਨੀ ਨੇ ਅਗਲੇ ਮਹੀਨੇ ਜਾਣਾ ਸੀ ਵਿਦੇਸ਼
ਦਿਨੇਂ ਕੋਠੀਆਂ ਦੀ ਰੇਕੀ ਕਰਦਾ ਅਤੇ ਰਾਤ ਨੂੰ ਚੋਰੀ
ਸੈਕਟਰ-17 ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਨੇ ਦੱਸਿਆ ਕਿ 3 ਅਗਸਤ ਦੀ ਰਾਤ ਨੂੰ ਸੈਕਟਰ-16 ਨਿਵਾਸੀ ਵਕੀਲ ਸੁਮਿਤ ਸਹਿਗਲ ਦੇ ਦੂਜੇ ਫਲੋਰ ਦੇ ਬੈੱਡਰੂਮ ਤੋਂ ਦੋ ਮੋਬਾਇਲ ਫ਼ੋਨ, ਦੋ ਘੜੀਆਂ ਸਮੇਤ ਹੋਰ ਸਾਮਾਨ ਚੋਰੀ ਹੋ ਗਿਆ ਸੀ। ਉਨ੍ਹਾਂ ਚੋਰੀ ਦਾ ਮਾਮਲਾ ਦਰਜ ਕੀਤਾ ਸੀ। ਚੋਰ ਨੂੰ ਫੜ੍ਹਨ ਲਈ ਸਪੈਸ਼ਲ ਟੀਮ ਬਣਾਈ ਸੀ। 19 ਅਗਸਤ ਨੂੰ ਟੀਮ ਨੇ ਗੁਪਤ ਸੂਚਨਾ ’ਤੇ ਵਕੀਲ ਦੇ ਘਰੋਂ ਚੋਰੀ ਕਰਨ ਵਾਲੇ ਚੋਰ ਪਟਿਆਲਾ ਦੇ ਰਾਜੋਂ ਮਾਜਰਾ ਨਿਵਾਸੀ ਚਰਨ ਕਮਲ ਨੂੰ ਗ੍ਰਿਫ਼ਤਾਰ ਕਰ ਕੇ ਸਾਮਾਨ ਬਰਾਮਦ ਕਰ ਲਿਆ। ਪੁਲਸ ਨੇ ਦੋ ਦਿਨਾਂ ਦਾ ਰਿਮਾਂਡ ਹਾਸਿਲ ਕਰ ਕੇ ਉਸ ਤੋਂ ਪੁੱਛਗਿਛ ਕੀਤੀ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 50 ਮੋਬਾਇਲ ਬਰਾਮਦ ਕੀਤੇ। ਇਨ੍ਹਾਂ ਵਿਚ ਕਈ ਨਾਮੀ ਕੰਪਨੀਆਂ ਦੇ ਮੋਬਾਇਲ ਹਨ। ਇੰਸ. ਰਾਮ ਰਤਨ ਸ਼ਰਮਾ ਨੇ ਦੱਸਿਆ ਕਿ ਫੜ੍ਹਿਆ ਗਿਆ ਚੋਰ ਨਸ਼ੇ ਦਾ ਆਦੀ ਹੈ ਅਤੇ ਉਹ ਨਸ਼ਾ ਖਰੀਦਣ ਲਈ ਚੋਰੀ ਦੀ ਵਾਰਦਾਤ ਕਰਦਾ ਹੈ। ਮੁਲਜ਼ਮ ਪਟਿਆਲਾ ਤੋਂ ਆ ਕੇ ਦਿਨੇਂ ਕੋਠੀਆਂ ਦੀ ਰੇਕੀ ਕਰਦਾ ਅਤੇ ਰਾਤ ਨੂੰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਚੱਲੇ ਘਸੁੰਨ-ਮੁੱਕੇ, ਪੱਗਾਂ ਲੱਥੀਆਂ
ਮਾਂ ਕਾਲਜ ’ਚ ਲੈਕਚਰਾਰ, ਛੋਟਾ ਭਰਾ ਰਹਿੰਦੈ ਕੈਨੇਡਾ
ਚਰਨ ਕਮਲ ਕੁਸ਼ਤੀ ਦਾ ਖਿਡਾਰੀ ਹੈ। ਉਸ ਨੇ 2014 ਵਿਚ ਨੈਸ਼ਨਲ ਕੁਸ਼ਤੀ ਵਿਚ ਗੋਲਡ ਮੈਡਲ ਜਿੱਤਿਆ ਸੀ ਪਰ ਬਾਅਦ ਵਿਚ ਉਹ ਨਸ਼ੇ ਦਾ ਸੇਵਨ ਕਰਨ ਲੱਗ ਗਿਆ। ਉਸ ਨੂੰ ਨਸ਼ੇ ਦੀ ਇੰਨੀ ਆਦਤ ਪੈ ਗਈ ਕਿ ਉਹ ਰੋਜ਼ਾਨਾ ਦੋ ਗ੍ਰਾਮ ਚਿੱਟੇ ਦਾ ਸੇਵਨ ਕਰਨ ਲੱਗਾ। ਦੋ ਗ੍ਰਾਮ ਚਿੱਟਾ ਉਹ ਪੰਜਾਬ ਤੋਂ ਹੀ 4 ਹਜ਼ਾਰ ਰੁਪਏ ਵਿਚ ਖਰੀਰਦਾ ਸੀ। ਪੈਸੇ ਨਾ ਹੋਣ ’ਤੇ ਉਹ ਘਰਾਂ ’ਚ ਚੋਰੀਆਂ ਕਰਨ ਲੱਗਾ। ਪੁੱਛਗਿਛ ਵਿਚ ਮੁਲਜ਼ਮ ਨੇ ਦੱਸਿਆ ਕਿ ਉਸ ਦੇ ਪਿਤਾ ਕੋਈ ਪ੍ਰਾਈਵੇਟ ਕੰਮ ਕਰਦੇ ਸਨ, ਜਦੋਂ ਕਿ ਉਸ ਦਾ ਛੋਟਾ ਭਰਾ ਕੈਨੇਡਾ ਰਹਿੰਦਾ ਹੈ। ਉਸ ਦੀ ਮਾਂ ਕਾਲਜ ਵਿਚ ਲੈਕਚਰਾਰ ਹੈ।
ਇਹ ਵੀ ਪੜ੍ਹੋ : ਪੀ.ਆਰ. ਮਿਲਣ ਦਾ ਮੌਕਾ ਆਇਆ ਤਾਂ ਵਰਤ ਗਿਆ ਭਾਣਾ, ਫ਼ਰੀਦਕੋਟ ਦੇ ਨੌਜਵਾਨ ਦੀ ਕੈਨੇਡਾ ’ਚ ਅਚਾਨਕ ਮੌਤ
ਨੋਟ - ਕੀ ਪੰਜਾਬ ਵਿਚ ਨਸ਼ੇ ਦਾ ਕਹਿਰ ਪਹਿਲਾਂ ਨਾਲੋਂ ਘਟਿਆ ਹੈ, ਕੁਮੈਂਟ ਕਰਕੇ ਦਿਓ ਆਪਣੇ ਵਿਚਾਰ।
ਗੋਰਾਇਆ: ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸਰਪੰਚ ਨੇ ਪੁਲਸ ਦੀ ਕਾਰਗੁਜ਼ਾਰੀ ਦੀ ਖੋਲ੍ਹੀ ਪੋਲ
NEXT STORY