ਲੁਧਿਆਣਾ, (ਰਿਸ਼ੀ)- ਥਾਣਾ ਕੋਤਵਾਲੀ ਦੇ ਇਲਾਕੇ ਪਿੰਡੀ ਸਟਰੀਟ 'ਚ ਮੈਡੀਕਲ ਸ਼ਾਪ 'ਤੇ ਐਤਵਾਰ ਦੇਰ ਰਾਤ ਅਚਾਨਕ ਅੱਗ ਲੱਗ ਗਈ। ਮੌਕੇ 'ਤੇ ਪਹੁੰਚੀ ਅੱਗ ਬੁਝਾਊ ਵਿਭਾਗ ਦੀ ਇਕ ਗੱਡੀ ਨੇ ਪੁਲਸ ਨਾਲ ਮਿਲ ਕੇ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ, ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ।
ਜਾਣਕਾਰੀ ਦਿੰਦਿਆਂ ਇੰਸ. ਬੀਰਬਲ ਸਿੰਘ ਨੇ ਦੱਸਿਆ ਕਿ ਐਤਵਾਰ ਕਾਰਨ ਅੱਜ ਮਾਰਕੀਟ ਬੰਦ ਸੀ। ਰਾਤ ਲਗਭਗ 10 ਵਜੇ ਮਾਰਕੀਟ ਦੇ ਪਿੱਛੇ ਰਹਿਣ ਵਾਲਾ ਮਿੰਟੂ ਨਾਮਕ ਲੜਕਾ ਸੈਰ ਕਰ ਰਿਹਾ ਸੀ। ਧੂੰਆਂ ਨਿਕਲਦਾ ਦੇਖ ਕੇ ਰੌਲਾ ਪਾਇਆ ਤਾਂ ਲੋਕਾਂ ਨੇ ਦੁਕਾਨ ਮਾਲਕ ਦਾ ਪਤਾ ਲਾ ਕੇ ਉਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਵੰਦਨਾ ਮੈਡੀਕੋਜ਼ ਦੇ ਮਾਲਕ ਸੰਜੀਵ ਨਿਵਾਸੀ ਹੈਬੋਵਾਲ ਨੇ ਦੱਸਿਆ ਕਿ ਅੰਦਰ ਮੈਡੀਸਨ ਸਮੇਤ ਕੈਸ਼ ਵੀ ਸੀ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਸਾਮਾਨ ਨੂੰ ਬਾਹਰ ਕੱਢਿਆ ਜਾ ਰਿਹਾ ਸੀ, ਜਿਸ ਦੇ ਬਾਅਦ ਹੀ ਨੁਕਸਾਨ ਸਾਰੇ ਕੁੱਝ ਪਤਾ ਲੱਗ ਸਕੇਗਾ।
ਮੋਦੀ ਪਹਿਲਾਂ 31000 ਕਰੋੜ ਦੇ ਅਨਾਜ ਘੋਟਾਲੇ ਦੀ ਰਕਮ ਪੰਜਾਬ ਨੂੰ ਮੋੜੇ
NEXT STORY