ਨਵਾਂਸ਼ਹਿਰ, (ਮਨੋਰੰਜਨ, ਤ੍ਰਿਪਾਠੀ)- ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸ਼ੁੱਕਰਵਾਰ ਨੂੰ ਕਾਰਜਕਾਰੀ ਮੈਜਿਸਟ੍ਰੇਟ ਤੇ ਡਰੱਗ ਵਿਭਾਗ ਦੀ ਟੀਮ ਨੇ ਜ਼ਿਲੇ ਦੇ 8 ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਕੇ ਦਵਾਈ ਦੇ ਸੈਂਪਲ ਭਰੇ।
ਨਸ਼ੇ ਦੀਅਾਂ ਦਵਾਈਅਾਂ ਦੀ ਵਿਕਰੀ ’ਤੇ ਲਗਾਮ ਲਾਉਣ, ਨਕਲੀ ਅਤੇ ਸਬ-ਸਟੈਂਡਿਡ ਦਵਾ ਕਾਰੋਬਾਰ ਨੂੰ ਰੋਕਣ ਅਤੇ ਬਿਨਾਂ ਲਾਇਸੈਂਸ ਚੱਲ ਰਹੇ ਡਰੱਗ ਸਟੋਰਾਂ ’ਤੇ ਕਾਰਵਾਈ ਦੇ ਇਰਾਦੇ ਨਾਲ ਜ਼ਿਲਾ ਪ੍ਰਸ਼ਾਸਨ ਤੇ ਡਰੱਗ ਮਹਿਕਮੇ ਦੀ ਟੀਮ ਕੰਮ ਕਰ ਰਹੀ ਹੈ। ਸ਼ੁੱਕਰਵਾਰ ਨੂੰ ਐੱਸ.ਡੀ.ਐੱਮ., ਤਹਿਸੀਲਦਾਰ ਦੀ ਅਗਵਾਈ ਵਿਚ ਅਲੱਗ-ਅਲੱਗ ਟੀਮਾਂ ਨੇ ਚੈਕਿੰਗ ਕਰ ਕੇ ਸੈਂਪਲ ਕੁਲੈਕਟ ਕੀਤੇ। ਲਾਇਸੈਂਸਿੰਗ ਅਥਾਰਟੀ ਹੁਸ਼ਿਆਰਪੁਰ ਰਾਜੇਸ਼ ਸੂਰੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਐੱਸ. ਡੀ.ਐੱਮ. ਨਵਾਂਸ਼ਹਿਰ ਅਦਿਤਿਆ ਉਪਲ ਦੀ ਅਗਵਾਈ ਵਿਚ ਟੀਮ ਪੁਰੀ ਮੈਡੀਕਲ ਹਾਲ ਨਵਾਂਸ਼ਹਿਰ ਪਹੁੰਚੀ। ਜਿਥੇ ਟੀਮ ਨੇ ਦਵਾਈਅਾਂ ਦਾ ਸੇਲ ਪ੍ਰਚੇਜ਼ ਦਾ ਰਿਕਾਰਡ ਚੈੱਕ ਕੀਤਾ। ਇਸ ਦੇ ਬਾਅਦ ਇਥੋਂ ਦਵਾਈਅਾਂ ਦੇ ਦੋ ਸੈਂਪਲ ਵੀ ਭਰੇ। ਇਸ ਟੀਮ ਵਿਚ ਡਰੱਗ ਇੰਸਪੈਕਟਰ ਰੋਪਡ਼ ਬਲਰਾਮ ਲੂਥਰਾ, ਡਰੱਗ ਇੰਸਪੈਕਟਰ ਮੋਹਾਲੀ ਅਮਿਤ ਲਖਨਪਾਲ ਸ਼ਾਮਲ ਸੀ। ਇਸੇ ਤਰ੍ਹਾਂ ਤਹਿਸੀਲਦਾਰ ਅਦਿਤਿਆ ਗੁਪਤਾ ਦੀ ਅਗਵਾਈ ਵਿਚ ਇਕ ਟੀਮ ਨੇ ਕੇ.ਕੇ. ਮੈਡੀਕਲ ਹਾਲ ਦੀ ਜਾਂਚ ਕੀਤੀ। ਇਸ ਟੀਮ ਵਿਚ ਮੁਹਾਲੀ ਦੀ ਡਰੱਗ ਇੰਸਪੈਕਟਰ ਮਨਪ੍ਰੀਤ ਕੌਰ ਸ਼ਾਮਲ ਸੀ। ਤੀਸਰੀ ਟੀਮ ਵਿਚ ਲਾਇਸੈਂਸਿੰਗ ਅਥਾਰਟੀ ਰਾਜੇਸ਼ ਸੂਰੀ, ਡਰੱਗ ਇੰਸਪੈਕਟਰ ਨੀਰਜ ਕੁਮਾਰ ਦੀ ਟੀਮ ਨੇ ਜਾਡਲਾ ਵਿਚ ਸਾਈਂ ਮੈਡੀਕਲ ਹਾਲ ਤੇ ਪੁਰੀ ਮੈਡੀਕਲ ਹਾਲ ਦੀ ਜਾਂਚ ਕੀਤੀ। ਇਸ ਦੇ ਇਲਾਵਾ ਉਕਤ ਟੀਮਾਂ ਨੇ ਬੰਗਾ ਤੇ ਕਜਲਾ ਵਿਚ ਦਵਾਈਅਾਂ ਦੀਅਾਂ ਦੁਕਾਨਾਂ ਦੀ ਚੈਕਿੰਗ ਕੀਤੀ। ਰਾਜੇਸ਼ ਸੂਰੀ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਦਵਾਈਅਾਂ ਦੀ ਗੁਣਵੱਤਾ ਵੀ ਚੈੱਕ ਕੀਤੀ ਗਈ।
ਸਡ਼ਕ ਹਾਦਸੇ ਦੌਰਾਨ ਇਕ ਹਲਾਕ, ਮਾਮਲਾ ਦਰਜ
NEXT STORY