ਮੋਗਾ, (ਜ. ਬ.)- ਡਰੱਗ ਅਧਿਕਾਰੀਆਂ ਵੱਲੋਂ ਮੈਡੀਕਲ ਸਟੋਰਾਂ ’ਤੇ ਮਾਰੇ ਜਾ ਰਹੇ ਛਾਪਿਆਂ ਦੇ ਵਿਰੋਧ ’ਚ ਅੱਜ ਕੈਮਿਸਟਾਂ ਵੱਲੋਂ ਸਟੋਰ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਗਰਗ ਨੇ ਕਿਹਾ ਕਿ ਕੈÎਮਿਸਟਾਂ ਨੂੰ ਨਸ਼ਿਆਂ ਦੇ ਮਾਮਲੇ ਵਿਚ ਜ਼ਿੰਮੇਵਾਰ ਸਮਝਣਾ ਗਲਤ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਅਤੇ ਸਿਵਲ ਸਰਜਨ ਡਾ. ਸੁਸ਼ੀਲ ਜੈਨ ਨੂੰ ਇਸ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ’ਤੇ ਮੰਗ-ਪੱਤਰ ਵੀ ਸੌਂਪਿਆ।
ਸਮੂਹ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਇਸ ਸਬੰਧੀ ਜ਼ਿਲੇ ਭਰ ਦੇ 350 ਮੈਡੀਕਲ ਸਟੋਰਾਂ ਨੂੰ ਮੁਕੰਮਲ ਤੌਰ ’ਤੇ ਬੰਦ ਰੱਖਿਆ ਗਿਆ। ਇਸ ਹਡ਼ਤਾਲ ਦੌਰਾਨ ਸਮੁੱਚੇ ਸੂਬੇ ਦੇ 24 ਹਜ਼ਾਰ ਦੇ ਲਗਭਗ ਮੈਡੀਕਲ ਸਟੋਰ ਬੰਦ ਰੱਖ ਕੇ ਕੈਮਿਸਟਾਂ ਨੂੰ ਬਦਨਾਮ ਕਰਨ ਦੀ ਬਜਾਏ ਨਸ਼ੇ ਦੇ ਵਪਾਰੀਆਂ ’ਤੇ ਲਗਾਮ ਕੱਸਣ ਦੀ ਮੰਗ ਕੀਤੀ ਗਈ ਅਤੇ ਇਸ ਵਿਚ ਸੂਬਾ ਸਰਕਾਰ ਦੀ ਹਰ ਤਰ੍ਹਾਂ ਮਦਦ ਕਰਨ ਦਾ ਵੀ ਭਰੋਸਾ ਦਿਵਾਇਆ ਗਿਆ। ਹਡ਼ਤਾਲ ਕਾਰਨ ਜ਼ਿਲੇ ਭਰ ਵਿਚ ਮਰੀਜ਼ਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪਈ।
ਬਾਘਾ ਪੁਰਾਣਾ, (ਰਾਕੇਸ਼)-ਕੈਮਿਸਟ ਵਰਗ ’ਤੇ ਕੀਤੀ ਜਾਂਦੀ ਪੁਲਸ ਧੱਕੇਸ਼ਾਹੀ ਅਤੇ ਅਨੇਕ ਕਾਨੂੰਨ ਲਾਗੂ ਕਰਨ ਖਿਲਾਫ ਪੰਜਾਬ ਪੱਧਰ ’ਤੇ ਬੰਦ ਦੇ ਸੱਦੇ ’ਤੇ ਅੱਜ ਸਮੂਹ ਕੈਮਿਸਟਾਂ ਨੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕਰਦਿਆਂ ਆਪਣੀਆਂ ਮੁਕੰਮਲ ਤੌਰ ’ਤੇ ਦੁਕਾਨਾਂ ਬੰਦ ਰੱਖੀਅਾਂ। ਕੈਮਿਸਟ ਯੂਨੀਅਨ ਦੇ ਪ੍ਰਧਾਨ ਅਸ਼ਵਨੀ ਮਿੱਤਲ, ਕ੍ਰਿਸ਼ਨ ਸ਼ਾਹੀ, ਵਿਜੇ ਮਿੱਤਲ, ਬਿਪਨ ਗਰਗ, ਡਾ. ਦੀਵਾਨ ਚੰਦ ਅਗਰਵਾਲ ਨੇ ਕਿਹਾ ਕਿ ਨਸ਼ਿਆਂ ਦੇ ਬਹਾਨੇ ਪੁਲਸ ਅਤੇ ਪ੍ਰਸ਼ਾਸਨ ਅਕਸਰ ਦੁਕਾਨਾਂ ’ਤੇ ਛਾਪੇਮਾਰੀ ਮਾਰ ਕੇ ਕੈਮਿਸਟਾਂ ਨੂੰ ਬਦਨਾਮ ਕਰਦਾ ਆ ਰਿਹਾ ਹੈ ਅਤੇ ਸਰਕਾਰ ਨੇ ਅਜਿਹੇ ਕਾਨੂੰਨ ਥੋਪੇ ਹਨ, ਜਿਸ ਨਾਲ ਦੁਕਾਨਾਂ ਕਰਨੀਆਂ ਅੌਖੀਆਂ ਹਨ।
ਉਨ੍ਹਾਂ ਨੇ ਯੂਨੀਅਨ ਨਾਲ ਏਕਤਾ ਦਿਖਾਉਂਦਿਆਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਹਰਗਿਜ਼ ਬਰਦਾਸ਼ਤ ਨਹੀਂ ਹੋਣਗੀਆਂ, ਸਗੋਂ ਪੰਜਾਬ ਪੱਧਰੀ ਸੰਘਰਸ਼ਾਂ ਦਾ ਸਮਰਥਨ ਕੀਤਾ ਜਾਇਆ ਕਰੇਗਾ। ਬੰਦ ਦੌਰਾਨ ਅੱਜ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਐਮਰਜੈਂਸੀ ਸੇਵਾਵਾਂ ਵੀ ਕੈਮਿਸਟਾ ਨੇ ਬੰਦ ਰੱਖੀਅਾਂ ਸਨ।
ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ)-ਨਸ਼ਿਆਂ ਦੀ ਆਡ਼ ’ਚ ਪੁਲਸ ਪ੍ਰਸ਼ਾਸਨ ਵੱਲੋਂ ਮੈਡੀਕਲ ਸਟੋਰ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਵਿਰੋਧ ’ਚ ਅੱਜ ਮੈਡੀਕਲ ਕੈਮਿਸਟ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਥਾਨਕ ਮੰਡੀ ਵਿਖੇ ਮੈਡੀਕਲ ਕੈਮਿਸਟ ਯੂਨੀਅਨ ਵੱਲੋਂ ਦਿੱਤਾ ਹਡ਼ਤਾਲ ਦਾ ਸੱਦਾ ਪੂਰੀ ਤਰ੍ਹਾਂ ਸਫਲ ਰਿਹਾ।
ਜਥੇਬੰਦੀ ਦੇ ਪ੍ਰਧਾਨ ਜਤਿੰਦਰਪਾਲ ਜੋਸ਼ੀ ਸਾਗਰ ਸਿੰਘ ਰਣਸੀਂਹ ਕਲਾਂ, ਦਵਿੰਦਰਪਾਲ ਸਿੰਘ, ਹਰੀ ਚੰਦ ਨੰਗਲ ਨੇ ਦੱਸਿਆ ਕਿ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਬਿਲਾਸਪੁਰ, ਪੱਤੋ ਹੀਰਾ ਸਿੰਘ, ਹਿੰਮਤਪੁਰਾ, ਸੈਦੋਕੇ ਆਦਿ ਪਿੰਡਾਂ ’ਚ ਵੀ ਮੈਡੀਕਲ ਸਟੋਰ ਬੰਦ ਰਹੇ। ਇਸ ਹਡ਼ਤਾਲ ਕਾਰਨ ਅੱਜ ਸੈਂਕਡ਼ੇ ਮਰੀਜ਼ ਪ੍ਰਭਾਵਿਤ ਹੋਏ ਅਤੇ ਮਰੀਜ਼ ਦਵਾਈਆਂ ਲੈਣ ਲਈ ਖੱਜਲ-ਖੁਆਰ ਹੁੰਦੇ ਦੇਖੇ ਗਏ।
ਮਿਡ-ਡੇ ਮੀਲ ਦੀ ਚੈਕਿੰਗ
NEXT STORY