ਚੰਡੀਗੜ੍ਹ—ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਦੌਰਾਨ ਹਰਿਆਣਾ ਸਮੇਤ ਕਈ ਸੂਬਿਆਂ 'ਚ ਅੱਜ ਮੀਟਿੰਗ ਹੋਣੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੈਟ ਦੀਆਂ ਦਰਾਂ ਨੂੰ ਘੱਟ ਕਰਨ ਲਈ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ, ਦਿੱਲੀ ਤੋਂ ਮਨੀਸ਼ ਸਿਸੋਦਿਆ, ਉੱਤਰ ਪ੍ਰਦੇਸ਼ ਦਾ ਏ.ਸੀ.ਐੱਸ.ਅਲੋਕ ਸਿੰਘ ਨਾਥ ਅਤੇ ਪੰਜਾਬ ਦੇ ਵਿੱਤੀ ਮੰਤਰੀ ਮਨਪ੍ਰੀਤ ਬਾਦਲ ਅਤੇ ਚੰਡੀਗੜ੍ਹ ਦੇ ਕਮਿਸ਼ਨਰ ਐਕਸਾਈਸ ਐਂਡ ਟੈਕਸੇਸ਼ਨ ਜਤਿੰਦਰ ਯਾਦਵ ਮੀਟਿੰਗ 'ਚ ਪਹੁੰਚ ਗਏ ਹਨ।
ਇਹ ਮੀਟਿੰਗ ਅੱਜ ਚੰਡੀਗੜ੍ਹ 'ਚ ਹੋਵੇਗੀ। ਸੂਤਰਾਂ ਮੁਤਾਬਕ ਇਸ ਮੀਟਿੰਗ ਤੋਂ ਬਾਅਦ ਸਰਕਾਰ ਵੈਟ ਕਟੌਤੀ ਦਾ ਐਲਾਨ ਕਰ ਸਕਦੀ ਹੈ ਜਿਸ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕੁਝ ਘੱਟ ਹੋ ਜਾਣਗੀਆਂ।
ਵੈਟ ਦਰਾਂ ਨੂੰ ਲੈ ਕੇ ਗੁਆਂਢੀ ਯੂ.ਪੀ. ਅਤੇ ਦਿੱਲੀ ਸਮੇਤ ਕਈ ਉੱਤਰੀ ਸੂਬਿਆਂ 'ਚ ਤਿੰਨ ਸਾਲ ਪਹਿਲਾਂ ਸਹਿਮਤੀ ਬਣੀ ਸੀ ਕਿ ਦਰਾਂ ਨੂੰ ਇਕ ਸਮਾਨ ਰੱਖਿਆ ਹੈ ਪਰ ਅਜਿਹਾ ਕੀਤਾ ਵੀ ਜਾ ਰਿਹਾ ਹੈ। ਅਜਿਹੇ 'ਚ ਪੈਟਰੋਲ-ਡੀਜ਼ਲ ਦੀਆਂ ਦਰਾਂ 'ਚ ਕਮੀ ਕਰਨ ਤੋਂ ਪਹਿਲਾਂ ਇਨ੍ਹਾਂ ਸੂਬਿਆਂ ਨੂੰ ਵੀ ਭਰੋਸੇ 'ਚ ਲੈਣਾ ਜ਼ਰੂਰੀ ਹੈ। ਇਸ ਦੇ ਚੱਲਦੇ ਮੰਗਲਵਾਰ ਨੂੰ ਚੰਡੀਗੜ੍ਹ , ਦਿੱਲੀ, ਹਰਿਆਣਾ, ਪੰਜਾਬ ਅਤੇ ਯੂ.ਪੀ. ਦੇ ਵਿੱਤ ਮੰਤਰੀਆਂ ਦੀ ਮੀਟਿੰਗ ਰੱਖੀ ਗਈ ਸੀ।
ਅਜੇ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਪੈਟਰੋਲ 'ਤੇ ਕਰੀਬ 27 ਫੀਸਦੀ ਅਤੇ ਡੀਜ਼ਲ 'ਤੇ 17 ਫੀਸਦੀ ਦੀ ਦਰ ਨਾਲ ਵੈਟ ਲਗਾਇਆ ਜਾਂਦਾ ਹੈ। ਜੇਕਰ ਦੋਵਾਂ 'ਤੇ ਕੀਮਤ 3-4 ਫੀਸਦੀ ਤੱਕ ਘਟੀ ਤਾਂ ਕੀਮਤਾਂ 2 ਰੁਪਏ ਤੱਕ ਘੱਟ ਹੋ ਜਾਣਗੀਆਂ। ਵਰਣਨਯੋਗ ਹੈ ਕਿ ਸੋਮਵਾਰ ਨੂੰ ਵੀ ਤੇਲ ਦੀ ਕੀਮਤ ਵਧੀ ਹੈ। ਜਿਥੇ ਪੈਟਰੋਲ ਦੀਆਂ ਕੀਮਤਾਂ 'ਚ 11 ਪੈਸੇ ਦਾ ਵਾਧਾ ਹੋਇਆ, ਉੱਧਰ ਡੀਜ਼ਲ ਦੀ ਕੀਮਤ 5 ਪੈਸੇ ਵਧੀ। ਹਰਿਆਣਾ 'ਚ ਪੈਟਰੋਲ ਦੀ ਕੀਮਤ 83.29 ਰੁਪਏ ਪ੍ਰਤੀ ਲੀਟਰ ਹੋ ਗਈ। ਉੱਧਰ ਡੀਜ਼ਲ 75.00 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਜੇਲ 'ਚ ਹੁੰਦੇ ਕਾਲੇ ਕਾਰਨਾਮੇ ਦਾ ਪਰਦਾਫਾਸ਼
NEXT STORY