ਅਬੋਹਰ, (ਸੁਨੀਲ)– ਪੁਲਸ ਉਪ ਕਪਤਾਨ ਅਬੋਹਰ ਗੁਰਵਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਅਜੀਮਗਡ਼੍ਹ ਸਰਕਾਰੀ ਸਕੂਲ ਵਿਚੋਂ ਮਿਡ-ਡੇ-ਮੀਲ ਦਾ ਰਾਸ਼ਨ ਚੋਰੀ ਹੋਣ ਦੇ ਮਾਮਲੇ ’ਚ 3 ਚੋਰਾਂ ਨੂੰ ਇਕ ਟੈਂਪੂ ਸਣੇ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ, ਜਦਕਿ ਚੌਥਾ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਨਗਰ ਥਾਣਾ ਨੰਬਰ 2 ਦੇ ਮੁਖੀ ਚੰਦਰ ਸ਼ੇਖਰ, ਸਹਾਇਕ ਸਬ-ਇੰਸਪੈਕਟਰ ਮੋਹਨ ਲਾਲ, ਹੌਲਦਾਰ ਰਾਜ ਕੁਮਾਰ, ਗੁਰਮੇਲ ਸਿੰਘ, ਮਲਕੀਤ ਸਿੰਘ ਨੇ ਚੋਰਾਂ ਨੂੰ ਫਡ਼ਨ ’ਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਇਕ ਟੈਂਪੂ ਚਾਲਕ ਦੀ ਮਦਦ ਨਾਲ ਕਰੀਬ 39 ਗੱਟੇ ਕਣਕ ਅਤੇ ਹੋਰ ਸਾਮਾਨ ਚੋਰੀ ਕੀਤਾ ਸੀ।
ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਕਣਕ ਦੀਆਂ ਬੋਰੀਆਂ ਬਰਾਮਦ ਕਰ ਲਈਆਂ ਹਨ। ਫਡ਼ੇ ਗਏ ਮੁਲਜ਼ਮਾਂ ਦੀ ਪਛਾਣ ਰਾਜਾ ਸਿੰਘ ਪੁੱਤਰ ਅਮਰਜੀਤ ਸਿੰਘ ਉਰਫ ਕਾਲੀ ਵਾਸੀ ਰਾਮਦੇਵ ਨਗਰੀ, ਵੀਰੂ ਵਾਸੀ ਇੰਦਰਾ ਨਗਰੀ, ਸੌਰਭ ਕੁਮਾਰ ਸ਼ਰਮਾ ਪੁੱਤਰ ਰਾਕੇਸ਼ ਸ਼ਰਮਾ ਵਾਸੀ ਆਹੂਜਾ ਕਾਲੋਨੀ ਗੰਗਾਨਗਰ ਰੋਡ ਅਬੋਹਰ ਵਜੋਂ ਹੋਈ ਹੈ, ਜਦਕਿ ਚੌਥਾ ਮੁਲਜ਼ਮ ਜੱਸਾ ਪੁੱਤਰ ਅਮਰ ਸਿੰਘ ਵਾਸੀ ਕੰਧਵਾਲਾ ਹਾਜਰ ਖਾਂ ਹਾਲੇ ਇਸ ਮਾਮਲੇ ’ਚ ਫਰਾਰ ਦੱਸਿਆ ਜਾ ਰਿਹਾ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਵਿਰੁੱਧ ਫੂਕਿਆ ਮੋਦੀ ਦਾ ਪੁਤਲਾ
NEXT STORY