ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਸਰਕਾਰੀ ਸਕੂਲਾਂ ਵਿਚ ਚਲਾਈ ਜਾ ਰਹੀ ਮਿੱਡ ਡੇਅ ਮੀਲ ਸਕੀਮ ਤਹਿਤ ਫੰਡ ਸਰਕਾਰ ਵੱਲੋਂ ਸਕੂਲਾਂ ਨੂੰ ਭੇਜੇ ਜਾ ਚੁੱਕੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ 76 ਲੱਖ 9 ਹਜ਼ਾਰ 315 ਰੁਪਏ ਦੇ ਫੰਡ ਪ੍ਰਾਪਤ ਹੋਏ ਸਨ। ਇਹ ਫੰਡ ਵੱਖ-ਵੱਖ ਸਕੂਲਾਂ ਨੂੰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਜਨਵਰੀ 2018 ਮਹੀਨੇ ਤੋਂ ਬਾਅਦ ਫਰਵਰੀ ਮਹੀਨੇ ਦੇ 10 ਕੰਮਕਾਜੀ ਦਿਨਾਂ ਲਈ ਫੰਡ ਭੇਜ ਦਿੱਤੇ। ਮਿੱਡ ਡੇਅ ਮੀਲ ਦਾ ਖਾਣਾ ਬਣਾਉਣ ਵਾਲਿਆਂ ਲਈ ਵੀ ਮਾਰਚ ਮਹੀਨੇ ਤੱਕ ਲਈ 46 ਲੱਖ 99 ਹਜ਼ਾਰ ਰੁਪਏ ਦੀ ਰਕਮ ਪ੍ਰਾਪਤ ਹੋ ਗਈ ਹੈ ਜਿਸ ਵਿਚੋਂ ਜਨਵਰੀ ਮਹੀਨੇ ਦੇ ਮਾਣ ਭੱਤੇ ਦੀ ਅਦਾਇਗੀ ਲਈ ਰਕਮ ਸਕੂਲਾਂ ਨੂੰ ਭੇਜ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਸਕੂਲੀ ਬੱਚਿਆਂ ਨੂੰ ਪੌਸ਼ਟਿਕ ਭੋਜਨ ਮੁਹਈਆ ਕਰਵਾਉਣ ਵਿਚ ਸਹਾਈ ਸਿੱਧ ਹੋ ਰਹੀ ਹੈ।
ਜਥੇਦਾਰ ਤੋਤਾ ਸਿੰਘ ਦੀ ਅਗਵਾਈ 'ਚ ਅਕਾਲੀ ਦਲ ਦੀ ਮੀਟਿੰਗ
NEXT STORY