ਪਟਿਆਲਾ—ਪਟਿਆਲਾ ਵਿਚ ਬੱਚਿਆਂ ਦੇ ਖਾਣੇ ਵਿਚ ਕਿਰਲੀ ਮਿਲਣ ਦਾ ਖੁਲਾਸਾ ਹੋਣ ਤੋਂ ਬਾਅਦ ਸਰਕਾਰ ਨੇ ਸਖਤ ਐਕਸ਼ਨ ਲੈਂਦੇ ਹੋਏ 6 ਜ਼ਿਲਿਆਂ ਵਿਚ ਮਿਡ-ਡੇ-ਮੀਲ ਦੀ ਸਪਲਾਈ ਬੰਦ ਕਰ ਦਿੱਤੀ ਹੈ। ਇਨ੍ਹਾਂ ਜ਼ਿਲਿਆਂ ਵਿਚ ਖਾਣਾ ਸਪਲਾਈ ਕਰਨ ਵਾਲੀ ਏਜੰਸੀ ਤੋਂ ਕੰਮ ਖੋਹ ਲਿਆ ਗਿਆ ਹੈ। ਪਟਿਆਲਾ ਦੇ 93 ਸਕੂਲਾਂ ਵਿਚ ਖਾਣਾ ਸਪਲਾਈ ਕਰ ਰਹੀ ਏਜੰਸੀ ਅੰਮ੍ਰਿਤਸਰ, ਬਠਿੰਡਾ, ਮੋਹਾਲੀ, ਮੋਗਾ ਅਤੇ ਨਵਾਂਸ਼ਹਿਰ ਵਿਚ ਵੀ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਸਪਲਾਈ ਕਰ ਰਹੀ ਸੀ। 16 ਅਗਸਤ ਤੋਂ ਸਾਰੇ ਸਕੂਲਾਂ ਨੂੰ ਆਪਣੇ ਪੱਧਰ 'ਤੇ ਖਾਣਾ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਸਿੱਖਿਆ ਡਾਇਰੈਕਟਰ ਨੇ ਸਾਰੇ ਸੀ.ਈ.ਓਜ਼. ਨੂੰ ਕੁਕਿੰਗ ਕਾਸਟ ਅਤੇ ਅਨਾਜ ਸਮੇਂ 'ਤੇ ਉਪਲੱਬਧ ਕਰਾਉਣ ਲਈ ਕਿਹਾ ਹੈ।
ਦੱਸਣਯੋਗ ਹੈ ਕਿ 27 ਜੁਲਾਈ ਨੂੰ ਪਟਿਆਲਾ ਦੇ ਇਕ ਸਕੂਲ ਵਿਚ ਬੱਚਿਆਂ ਨੂੰ ਮਿਡ-ਡੇ-ਮੀਲ ਵਿਚ ਕਿਰਲੀ ਪੋਰਸ ਦਿੱਤੀ ਗਈ ਸੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਛੇਵੀਂ ਕਲਾਸ ਦੀ ਬੱਚੀ ਨੇ ਪ੍ਰਿੰਸੀਪਲ ਨੂੰ ਦੱਸਿਆ ਕਿ ਉਸ ਦੀ ਦਾਲ ਵਿਚ ਕਿਰਲੀ ਹੈ ਅਤੇ ਇਸ ਖਾਣੇ ਨੂੰ 200 ਬੱਚਿਆਂ ਨੇ ਖਾ ਲਿਆ ਸੀ। ਹਾਲਾਂਕਿ ਗਨੀਮਤ ਇਹ ਰਹੀ ਕਿ 24 ਘੰਟੇ ਬਾਅਦ ਵੀ ਕੋਈ ਬੱਚਾ ਬੀਮਾਰ ਨਹੀਂ ਹੋਇਆ ਸੀ।
ਲੋਕ ਸੁਵਿਧਾ ਕੈਂਪ ਦੌਰਾਨ ਲੋੜਵੰਦ ਵਿਅਕਤੀਆਂ ਨੇ ਸਰਕਾਰੀ ਸਕੀਮਾਂ ਦੀ ਲਿਆ ਲਾਹਾ
NEXT STORY