ਮੁਕੰਦਪੁਰ (ਸੰਜੀਵ)-ਕਸਬਾ ਮੁਕੰਦਪੁਰ ਵਿਖੇ ਇਕ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਪ੍ਰਵਾਸੀ ਮਜ਼ਦੂਰ ਮੁਕੰਦਪੁਰ ’ਚ ਕਿਸਾਨ ਸੁਖਜੀਵਨ ਸਿੰਘ ਦੇ ਘਰ ਪਿਛਲੇ 24-25 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਿਹਾ ਸੀ। 20 ਫਰਵਰੀ ਦੀ ਰਾਤ ਨੂੰ ਉਹ ਘਰ ਨਹੀਂ ਆਇਆ ਤਾਂ ਉਸ ਦੀ ਪਤਨੀ ਨੇ ਮਾਲਕ ਨੂੰ ਸੂਚਿਤ ਕੀਤਾ। ਇਸ ’ਤੇ ਉਹ ਉਸ ਨੂੰ ਲੱਭਣ ਲੱਗਾ, ਜਦੋਂ ਨਹੀਂ ਮਿਲਿਆ ਤਾਂ ਪੁਲਸ ਨੂੰ ਸੂਚਿਤ ਕੀਤਾ ਗਿਆ। ਅੱਜ ਸਵੇਰੇ ਮੁਕੰਦਪੁਰ ਦੇ ਜਨਰਲ ਸ਼ਮਸ਼ਾਨਘਾਟ ਦੇ ਸਾਹਮਣੇ ਉਸ ਦੀ ਲਾਸ਼ ਕਣਕ ਦੇ ਖੇਤਾਂ ’ਚ ਪਈ ਮਿਲੀ।
ਇਹ ਵੀ ਪੜ੍ਹੋ : ਹਿੰਦ ਦੀ ਚਾਦਰ ‘ਸ੍ਰੀ ਗੁਰੂ ਤੇਗ ਬਹਾਦਰ ਜੀ’ ਦੇ ਨਾਂ ’ਤੇ ਰੱਖਿਆ ਗਿਆ ਦਿੱਲੀ ਦੀ ਸੜਕ ਦਾ ਨਾਂ
ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਦੇ ਨਿਸ਼ਾਨ ਸਾਫ਼ ਦਿਖਾਈ ਦੇ ਰਹੇ ਸਨ। ਇਸ ਦੌਰਾਨ ਐੱਸ. ਆਈ. ਪਵਿੱਤਰ ਸਿੰਘ ਨੇ ਮ੍ਰਿਤਕ ਹੀਰੋ ਉਰਫ ਅਤੁਲ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਹਨਤ-ਮਜ਼ਦੂਰੀ ਕਰਨ ਦੁਬਈ ਗਏ 2 ਨੌਜਵਾਨਾਂ ਦੀ ਹੋਈ ਮੌਤ, SP ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀਆਂ ਲਾਸ਼ਾਂ
NEXT STORY