ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋ, ਪਵਨ ਤਨੇਜਾ): ਝੋਨਾ ਲਾਉਣ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਭਾਵੇਂ ਐਂਤਕੀ ਵੱਡੀ ਗਿਣਤੀ 'ਚ ਕਿਸਾਨਾਂ ਨੇ ਮਸ਼ੀਨਾਂ ਨਾਲ ਝੋਨੇ ਦੀ ਸਿੱਧੀ ਬੀਜਾਈ ਕੀਤੀ ਹੈ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਵਲੋਂ ਮਜ਼ਦੂਰਾਂ ਕੋਲੋਂ ਹੱਥੀਂ ਝੋਨਾ ਵੱਡਾ ਪੱਧਰ 'ਤੇ ਲਗਵਾਇਆ ਜਾਵੇਗਾ। ਸਰਕਾਰ ਦੀਆਂ ਹਦਾਇਤਾਂ ਮੁਤਾਬਤ ਹੱਥੀਂ ਝੋਨਾ 10 ਜੂਨ ਤੋਂ ਲਾਉਣਾ ਸ਼ੁਰੂ ਕੀਤਾ ਜਾਵੇਗਾ ਪਰ ਕਿਸਾਨਾਂ ਵਲੋਂ ਝੋਨਾ ਲਾਉਣ ਲਈ ਜ਼ਮੀਨਾਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ ਅਤੇ ਕੁਝ ਕਿਸਾਨਾਂ ਨੇ ਮਜ਼ਦੂਰਾਂ ਵਲੋਂ ਹੱਥੀਂ ਝੋਨਾ ਲਾਉਣ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ।
ਵੇਖਣ ਵਾਲੀ ਗੱਲ ਇਹ ਹੈ ਕਿ ਐਂਤਕੀ ਪ੍ਰਵਾਸੀ ਮਜ਼ਦੂਰਾਂ ਦੀ ਗੈਰ-ਹਾਜ਼ਰੀ 'ਚ ਪੰਜਾਬੀ ਮਜ਼ਦੂਰਾਂ ਵਲੋਂ ਝੋਨਾ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ। ਖੇਤਾਂ 'ਚ ਰੌਣਕਾਂ ਲੱਗਣਗੀਆਂ ਸ਼ੁਰੂ ਹੋ ਗਈਆਂ ਹਨ।
ਕਾਂਗਰਸ ਲੁੱਟ ਰਹੀ ਹੈ ਕੋਰੋਨਾ ਮਹਾਮਾਰੀ ਦਾ ਫਾਇਦਾ: ਹਰਪਾਲ ਚੀਮਾ
NEXT STORY