ਸਮਾਲਸਰ (ਸੁਰਿੰਦਰ) - ਜ਼ਿਲ੍ਹਾ ਮੋਗਾ ਦੇ ਇਕ ਪਿੰਡ ਦੀ 17 ਸਾਲ ਦੀ ਇਕ ਲੜਕੀ ਵੱਲੋਂ ਇਕ ਨਿੱਜੀ ਹਸਪਤਾਲ ਵਿਚ ਬੱਚੇ ਨੂੰ ਜਨਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ। ਪੁਲਸ ਥਾਣੇ ਦੇ ਮੁੱਖ ਅਫਸਰ ਵੱਲੋਂ ਕੀਤੀ ਜਾਂਚ ਅਨੁਸਾਰ ਪਤਾ ਲੱਗਿਆ ਹੈ ਕਿ ਤਕਰੀਬਨ 50 ਸਾਲ ਦੇ ਵਿਅਕਤੀ ਦੇ ਉਕਤ ਲੜਕੀ ਨਾਲ ਸਬੰਧ ਸਨ। ਪੀੜਤ ਲੜਕੀ ਦੀ ਭੈਣ ਦੇ ਬਿਆਨਾਂ ’ਤੇ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ’ਤੇ 50 ਸਾਲਾ ਵਿਅਕਤੀ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਫਾਇਨਾਂਸ ਕੰਪਨੀ ਦੇ ਮੁਲਾਜ਼ਮਾਂ ਤੋਂ ਵੱਡੀ ਲੁੱਟ, ਅੱਖਾਂ 'ਚ ਮਿਰਚਾਂ ਪਾ ਦਿੱਤਾ ਘਟਨਾ ਨੂੰ ਅੰਜਾਮ
ਥਾਣਾ ਸਮਾਲਸਰ ਦੇ ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੀ ਇਕ 17 ਸਾਲਾ ਲੜਕੀ ਦੀ ਭੈਣ ਜੋ ਕਿ ਆਪਣੀ ਨਾਨੀ ਦੇ ਘਰ ਆਈ ਹੋਈ ਸੀ, ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਉਸ ਦੀ ਛੋਟੀ ਭੈਣ ਆਪਣੀ ਬਜ਼ੁਰਗ ਨਾਨੀ ਕੋਲ ਰਹਿ ਰਹੀ ਸੀ ਅਤੇ ਉਸ ਦੀ ਦੇਖਭਾਲ ਕਰ ਰਹੀ ਸੀ। ਜਦੋਂ ਉਹ ਆਪਣੀ ਨਾਨੀ ਅਤੇ ਭੈਣ ਨੂੰ ਮਿਲਣ ਆਈ ਤਾਂ ਉਸ ਨੇ ਆਪਣੀ ਭੈਣ ਦਾ ਢਿੱਡ ਵੱਡਾ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਸੇ ਕਸਬੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਉਸ ਨੂੰ ਪਹਿਲਾਂ ਆਪਣੇ ਘਰ ਲੈ ਗਿਆ ਅਤੇ ਫਿਰ ਵੱਖ-ਵੱਖ ਹੋਟਲਾਂ ਵਿੱਚ ਲਿਜਾ ਕੇ ਬਲਾਤਕਾਰ ਕੀਤਾ।
ਇਹ ਵੀ ਪੜ੍ਹੋ- ਅਮਰੀਕੀ ਮਾਲਕ ਨੇ ਪੰਜਾਬੀ ਮੁੰਡੇ ਦੇ ਘਰ ਚਲਵਾ ਦਿੱਤੀਆਂ ਗੋਲੀਆਂ, ਚੱਕਰਾਂ 'ਚ ਪਾ ਦਿੱਤੀ ਪੰਜਾਬ ਪੁਲਸ
ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ 24 ਜੂਨ ਨੂੰ ਭੈਣ ਦੇ ਪੇਟ ਵਿੱਚ ਦਰਦ ਹੋਣ ਕਾਰਨ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਗਈ। ਉੱਥੇ ਪਤਾ ਲੱਗਾ ਕਿ ਉਹ ਗਰਭਵਤੀ ਸੀ ਅਤੇ ਉਸ ਨੇ ਹਸਪਤਾਲ 'ਚ ਬੱਚੀ ਨੂੰ ਜਨਮ ਦਿੱਤਾ। ਥਾਣਾ ਸਦਰ ਦੇ ਮੁਖੀ ਦਿਲਬਾਗ ਨੇ ਦੱਸਿਆ ਕਿ ਮੁਲਜ਼ਮ ਜਿਸ ਦੀ ਉਮਰ ਕਰੀਬ 50 ਸਾਲ ਹੈ, ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਰਾਬ ਘਪਲੇ ਦੀ ਸੀ.ਬੀ.ਆਈ. ਨਿਰਪੱਖ ਜਾਂਚ ਕਰ ਰਹੀ : ਚੁੱਘ
NEXT STORY