ਖਰੜ (ਅਮਰਦੀਪ) : ਮਾਂ ਦੇ ਪ੍ਰੇਮੀ ਵਲੋਂ ਨਾਬਾਲਗ ਲੜਕੀ ਨਾਲ ਸਰੀਰਕ ਛੇੜਛਾੜ ਕਰਨ 'ਤੇ ਸਿਟੀ ਪੁਲਸ ਨੇ ਇਕ ਵਿਅਕਤੀ 'ਤੇ ਮਾਮਲਾ ਦਰਜ ਕੀਤਾ ਹੈ। ਅੱਠਵੀਂ ਜਮਾਤ ਵਿਚ ਪੜ੍ਹਦੀ ਨਾਬਾਲਗ ਲੜਕੀ ਨੇ ਥਾਣਾ ਸਿਟੀ ਖਰੜ ਵਿਖੇ ਬਿਆਨ ਦਰਜ ਕਰਵਾਏ ਕਿ ਉਸ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ ਅਤੇ ਮਾਤਾ ਸੋਨੀਆ ਸ਼ਰਮਾ ਜੋ ਕਿ ਘਰੇਲੂ ਕੰਮਕਾਰ ਕਰਦੀ ਹੈ ਉਸ ਦੀ ਮਾਤਾ ਸੋਨੀਆ ਸ਼ਰਮਾ ਦਾ 10 ਸਾਲ ਪਹਿਲਾਂ ਜਸਪਾਲ ਸਿੰਘ ਮਦਾਨ ਉਰਫ ਜਸਪਾਲ ਮੱਕੜ ਨਾਲ ਆਪਸ ਵਿਚ ਫੇਸਬੁੱਕ ਰਾਹੀਂ ਸਬੰਧ ਬਣ ਗਏ ਸਨ। ਉਸ ਦੀ ਮਾਤਾ ਜਸਪਾਲ ਸਿੰਘ ਨੂੰ ਅਕਸਰ ਮਿਲਦੀ ਰਹਿੰਦੀ ਸੀ ਅਤੇ ਇਸੇ ਕਾਰਨ ਉਸ ਦੇ ਪਿਤਾ ਦਾ ਬਿਜ਼ਨੈੱਸ ਖਰਾਬ ਹੋ ਗਿਆ ਸੀ। ਉਸ ਨੇ ਦੱਸਿਆ ਕਿ ਜਸਪਾਲ ਸਿੰਘ ਉਸ ਦੀ ਮਾਤਾ ਨੂੰ ਅਕਸਰ ਮੇਰੇ ਪਿਤਾ ਦੀ ਗੈਰ ਹਾਜ਼ਰੀ ਵਿਚ ਮਿਲਣ ਲਈ ਘਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਉਸ 'ਤੇ ਵੀ ਗਲਤ ਨਿਗਾਹ ਰੱਖਦਾ ਸੀ, ਕਈ ਵਾਰ ਉਸ ਨੇ ਉਸ ਨਾਲ ਸਰੀਰਕ ਛੇੜਖਾਨੀ ਕੀਤੀ ਤਾਂ ਜਦੋਂ ਉਸ ਨੇ ਆਪਣੀ ਮਾਤਾ ਨੂੰ ਦੱਸਿਆ ਤਾਂ ਉਸ ਨੇ ਯਕੀਨ ਨਹੀਂ ਕੀਤਾ।
ਇਸ ਦੌਰਾਨ ਉਸ ਦੀ ਮਾਤਾ ਕੁਰਾਲੀ ਵਿਖੇ ਮਕਾਨ ਕਿਰਾਏ ਉਪਰ ਲੈ ਕੇ ਰਹਿਣ ਲੱਗ ਪਈ ਜਦੋਂ ਮੈਂ ਕੁਰਾਲੀ ਵਿਖੇ ਆਪਣੀ ਮਾਤਾ ਨੂੰ ਮਿਲਣ ਲਈ ਗਈ ਤਾਂ ਉਥੇ ਜਸਪਾਲ ਸਿੰਘ ਵੀ ਆਇਆ ਹੋਇਆ ਸੀ ਤਾਂ ਰਾਤ ਨੂੰ ਜਸਪਾਲ ਸਿੰਘ ਨੇ ਉਸ ਨਾਲ ਸਰੀਰਕ ਛੇੜਖਾਨੀ ਕੀਤੀ ਜਦੋਂ ਉਸ ਨੇ ਦੋਬਾਰਾ ਆਪਣੀ ਮਾਤਾ ਨੂੰ ਦੱਸਿਆ ਤਾਂ ਉਨ੍ਹਾਂ ਕੋਈ ਗੱਲਬਾਤ ਨਹੀਂ ਸੁਣੀ ਅਤੇ ਉਹ ਅਗਲੇ ਦਿਨ ਕੁਰਾਲੀ ਤੋਂ ਖਰੜ ਆਪਣੇ ਘਰ ਆ ਗਈ। ਅਖੀਰ ਉਸਨੇ ਆਪਣੀ ਹੱਢਬੀਤੀ ਆਪਣੇ ਪਿਤਾ ਨੂੰ ਦੱਸੀ ਤਾਂ ਉਸ ਦੇ ਪਿਤਾ ਵਲੋਂ ਇਸ ਸਬੰਧੀ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਥਾਣਾ ਸਿਟੀ ਪੁਲਸ ਨੇ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ ਕਥਿਤ ਦੋਸ਼ੀ ਜਸਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਠਿੰਡਾ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤੇਜ਼ ਰਫਤਾਰ ਟੈਂਪੂ ਨੇ ਤੋੜਿਆ ਰੇਲਵੇ ਫਾਟਕ, ਮਾਮਲਾ ਦਰਜ
NEXT STORY