ਲੁਧਿਆਣਾ (ਮਹਿਰਾ) : ਕਿਰਾਏਦਾਰ ਵੱਲੋਂ ਆਪਣੀ ਮਾਲਕਣ ਦੀ ਨਾਬਾਲਗ ਪੁੱਤਰੀ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਸਥਾਨਕ ਵਧੀਕ ਸੈਸ਼ਨ ਜੱਜ ਜਗਦੀਪ ਕੌਰ ਵਿਰਕ ਦੀ ਅਦਾਲਤ ਨੇ ਦੋਸ਼ੀ ਹਸਰਤ ਅੰਸਾਰੀ ਨਿਵਾਸੀ ਸੀਤਾਮੜੀ (ਬਿਹਾਰ) ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਵੱਲੋਂ ਕੀਤੀ ਗਈ ਰਹਿਮ ਦੀ ਅਪੀਲ ਠੁਕਰਾਉਂਦੇ ਹੋਏ ਕਿਹਾ ਕਿ ਦੋਸ਼ੀ 'ਤੇ ਲਾਏ ਗਏ ਦੋਸ਼ ਸਾਬਤ ਹੋ ਚੁੱਕੇ ਹਨ। ਦੋਸ਼ੀ ਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਉਸ ਨੂੰ ਬਾਕਾਇਦਾ 200000 ਰੁਪਏ ਜੁਰਮਾਨਾ ਵੀ ਅਦਾ ਕਰਨ ਦੇ ਆਦੇਸ਼ ਦਿੱਤੇ ਹਨ।
ਇਸ ਸਬੰਧ ਵਿਚ ਪੁਲਸ ਥਾਣਾ ਡਵੀਜ਼ਨ ਨੰ. 4 ਵੱਲੋਂ ਦੋਸ਼ੀ ਹਸਰਤ ਅੰਸਾਰੀ ਵਿਰੁੱਧ ਨਾਬਾਲਗ ਨੂੰ ਅਗਵਾ ਕਰਨ ਦੇ ਦੋਸ਼ 'ਚ ਅਤੇ ਉਸ ਦੇ ਵਿਰੁੱਧ ਪੋਸਕੋ ਐਕਟ ਤਹਿਤ 21 ਅਕਤੂਬਰ 2014 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨਾਬਾਲਗ ਦੀ ਮਾਤਾ ਨੇ ਪੁਲਸ ਨੂੰ ਦੋਸ਼ੀ ਵਿਰੁੱਧ ਦਿੱਤੇ ਆਪਣੇ ਬਿਆਨ ਵਿਚ ਦੋਸ਼ ਲਾਇਆ ਸੀ ਕਿ ਦੋਸ਼ੀ ਜੋ ਉਨ੍ਹਾਂ ਦੇ ਮਕਾਨ 'ਚ ਕਿਰਾਏਦਾਰ ਸੀ, ਉਸ ਦੀ 15 ਸਾਲਾ ਪੁੱਤਰੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ।
ਟਿੱਪਰ ਚਾਲਕ ਖਿਲਾਫ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ
NEXT STORY