ਲੁਧਿਆਣਾ (ਰਾਮ, ਮੁਕੇਸ਼) : ਮੋਤੀ ਨਗਰ ਦੇ ਨਾਲ ਲੱਗਦੇ ਹੀਰਾ ਨਗਰ ਦੇ ਇਕ ਵਿਹੜੇ 'ਚ ਇਕ ਤਰਫਾ ਪ੍ਰੇਮ ਪਿਆਰ ਨੂੰ ਲੈ ਕੇ ਵਿਆਹੇ ਪ੍ਰੇਮੀ ਨੇ ਨਾਬਾਲਗ ਕੁੜੀ ਨੂੰ ਅਗਵਾ ਕੀਤਾ ਅਤੇ ਫਿਰ ਜ਼ਬਰਦਸਤੀ ਕਰਨ ਦੇ ਚੱਕਰ 'ਚ ਉਸ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਨਾਬਾਲਗਾ ਨੂੰ ਮਰਿਆ ਹੋਇਆ ਸਮਝ ਕੇ ਮੁਲਜ਼ਮ ਕਮਰਾ ਬੰਦ ਕਰ ਕੇ ਫਰਾਰ ਹੋ ਗਿਆ। ਨਾਬਾਲਗ ਕੁੜੀ ਦੇ ਮਾਂ-ਪਿਓ ਨੂੰ ਜਿਵੇਂ ਹੀ ਆਪਣੀ ਧੀ ਦੇ ਗਾਇਬ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੀ ਇਸ 'ਕਿਸਾਨ ਜੱਥੇਬੰਦੀ' ਨੇ ਠੁਕਰਾਇਆ ਕੇਂਦਰ ਦਾ ਸੱਦਾ, ਦਿੱਤੇ ਵੱਡੇ ਤਰਕ
ਰੌਲਾ ਸੁਣ ਕੇ ਵਿਹੜੇ ਵਿਖੇ ਰਹਿਣ ਵਾਲੇ ਲੋਕ ਇਕੱਠੇ ਹੋ ਗਏ, ਜੋ ਕਿ ਕੁੜੀ ਨੂੰ ਲੱਭਣ ਲੱਗ ਪਏ। ਇਸ ਦੌਰਾਨ ਨਾਬਾਲਗਾ ਨੂੰ ਮਰਿਆ ਹੋਇਆ ਸਮਝ ਕੇ ਪ੍ਰੇਮੀ ਮੋਤੀ ਨਗਰ ਥਾਣੇ ਪਹੁੰਚ ਗਿਆ ਤੇ ਉੱਥੇ ਰੌਲਾ ਪਾਉਣ ਲੱਗ ਪਿਆ ਕਿ ਉਸ ਨੇ ਕੁੜੀ ਨੂੰ ਮਾਰ ਦਿੱਤਾ ਹੈ, ਉਸ ਨੂੰ ਫਾਂਸੀ ’ਤੇ ਲਟਕਾ ਦਿਓ। ਪੁਲਸ ਤੁਰੰਤ ਹੀ ਹਰਕਤ 'ਚ ਆ ਗਈ ਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮੋਤੀ ਨਗਰ ਥਾਣਾ ਇੰਚਾਰਜ ਐੱਸ. ਆਈ. ਕਿਰਨਜੀਤ ਕੌਰ ਨੇ ਕਿਹਾ ਕਿ ਉਹ ਪੁਲਸ ਫੋਰਸ ਦੇ ਨਾਲ ਹੀਰਾ ਨਗਰ ਵਿਖੇ ਉਸ ਵਿਹੜੇ ’ਚ ਪਹੁੰਚ ਗਏ, ਜਿੱਥੇ ਮੁਲਜ਼ਮ ਕੁੜੀ ਨੂੰ ਕਮਰੇ ਵਿਖੇ ਮਾਰਨ ਦੀ ਗੱਲ ਆਖ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਭਾਜਪਾ ਨੇ ਜਤਾਈ ਉਮੀਦ, ਗੱਲਬਾਤ ਮਗਰੋਂ ਬਹਾਲ ਹੋ ਸਕਣਗੀਆਂ ਰੁਕੀਆਂ ਰੇਲ ਸੇਵਾਵਾਂ
ਪੁਲਸ ਨੇ ਕਿਸੇ ਤਰ੍ਹਾਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਕੁੜੀ ਜ਼ਖਮੀਂ ਹਾਲਤ 'ਚ ਪਈ ਸੀ ਪਰ ਉਸ ਦੇ ਸਾਹ ਚੱਲ ਰਹੇ ਸਨ। ਪੁਲਸ ਨੇ ਉਸ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਜਾਨ ਬਚ ਗਈ। ਦੱਸਿਆ ਜਾਂਦਾ ਹੈ ਕਿ ਨਾਬਾਲਗਾ ਦੇ ਗਲੇ ਅਤੇ ਮੂੰਹ ’ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਇੰਝ ਲੱਗਦਾ ਹੈ ਕਿ ਕੁੜੀ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਨਾਬਾਲਗਾ ਦੇ ਮਾਤਾ-ਪਿਤਾ ਵੱਲੋਂ ਮੋਤੀ ਨਗਰ ਥਾਣੇ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਨਾਬਾਲਾਗਾ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਹੀਰਾ ਨਗਰ ਵਿਖੇ ਇਕ ਵਿਹੜੇ 'ਚ ਕਿਰਾਏ ’ਤੇ ਰਹਿੰਦੇ ਹਨ। ਵਿਹੜੇ 'ਚ ਉਨ੍ਹਾਂ ਨਾਲ ਕਿਰਾਏ ਦੇ ਕਮਰੇ ਤੇ ਮੁਲਜ਼ਮ ਮੁੰਨਾ ਪ੍ਰਸਾਦ ਰਹਿੰਦਾ ਹੈ, ਜੋ ਕਿ ਵਿਆਹੁਤਾ ਹੈ ਤੇ 2 ਬੱਚਿਆਂ ਦਾ ਪਿਤਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਜ਼ਰੂਰੀ ਖ਼ਬਰ, ਮਹਿਕਮੇ ਨੇ ਜਾਰੀ ਕੀਤੀ ਭਵਿੱਖਬਾਣੀ
ਮੁਲਜ਼ਮ ਕਾਫੀ ਸਮੇਂ ਤੋਂ ਉਨ੍ਹਾਂ ਦੀ ਧੀ ’ਤੇ ਬੁਰੀ ਨਜ਼ਰ ਰੱਖਦਾ ਸੀ। ਉਨ੍ਹਾਂ ਦੀ ਧੀ ਨੇ ਕਈ ਦਫਾ ਮੁਲਜ਼ਮ ਨੂੰ ਛੇੜਛਾੜ ਕਰਨ ਨੂੰ ਲੈ ਕੇ ਉਸ ਨੂੰ ਝਾੜਿਆ ਵੀ ਸੀ। ਬੀਤੀ ਰਾਤ ਨੂੰ ਜਦੋਂ ਉਨ੍ਹਾਂ ਦੀ ਧੀ ਰੋਟੀ ਖਾਣ ਮਗਰੋਂ ਸੈਰ ਕਰ ਰਹੀ ਸੀ ਤਾਂ ਮੁਲਜ਼ਮ ਜੋ ਕਿ ਤਾੜ ਲਾਈ ਬੈਠਾ ਸੀ, ਉਨ੍ਹਾਂ ਦੀ ਨਾਬਾਲਗ ਧੀ ਨੂੰ ਬਾਂਹ ਤੋਂ ਫੜ੍ਹ ਕੇ ਜ਼ਬਰਦਸਤੀ ਕਮਰੇ ਅੰਦਰ ਖਿੱਚ ਕੇ ਲੈ ਗਿਆ, ਜਿੱਥੇ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਆਪਣੇ ਮਨਸੂਬੇ 'ਚ ਕਾਮਯਾਬ ਨਾ ਹੋਣ ’ਤੇ ਨਾਬਾਲਗਾ ਦੇ ਮੂੰਹ 'ਚ ਕੱਪੜਾ ਤੁੰਨ ਕੇ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਉਨ੍ਹਾਂ ਦੀ ਧੀ ਨੇ ਦੱਸਿਆ ਹੈ।
ਸੂਤਰਾਂ ਮੁਤਾਬਕ ਮੁਲਜ਼ਮ ਨੂੰ ਨਾਬਾਲਗਾ ’ਤੇ ਸ਼ੱਕ ਸੀ ਕਿ ਉਸ ਦਾ ਕਿਸੇ ਹੋਰ ਦੇ ਨਾਲ ਚੱਕਰ ਹੈ, ਜਿਸ ਕਾਰਨ ਮੁਲਜ਼ਮ ਨੇ ਇਸ ਕਰਤੂਤ ਨੂੰ ਅੰਜ਼ਾਮ ਦਿੱਤਾ। ਮੋਤੀ ਨਗਰ ਪੁਲਸ ਥਾਣਾ ਇੰਚਾਰਜ ਐੱਸ. ਆਈ. ਕਿਰਨਜੀਤ ਕੌਰ ਨੇ ਕਿਹਾ ਕਿ ਨਾਬਾਲਗ ਕੁੜੀ ਦੇ ਮਾਤਾ-ਪਿਤਾ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ’ਤੇ ਧਾਰਾ 363, 366-ਏ, 342, 323, ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਬਾਕੀ ਨਾਬਾਲਗ ਕੁੜੀ ਦੇ ਨਾਲ ਜੇਕਰ ਜਬਰ-ਜ਼ਿਨਾਹ ਹੋਇਆ ਹੈ ਤਾਂ ਮੈਡੀਕਲ ਰਿਪੋਰਟ ਆਉਣ ’ਤੇ ਬਣਦੀ ਧਾਰਾ ਜੋੜ ਦਿੱਤੀ ਜਾਵੇਗੀ। ਫਿਲਹਾਲ ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
100 ਸਾਲਾ ਸਥਾਪਨਾ ਦਿਵਸ : ਸ਼੍ਰੋਮਣੀ ਕਮੇਟੀ ਦਾ ਲਾਸਾਨੀ ਇਤਿਹਾਸ ਰੂਪਮਾਨ ਕਰੇਗੀ ਚਿੱਤਰ ਪ੍ਰਦਰਸ਼ਨੀ
NEXT STORY