ਲੁਧਿਆਣਾ (ਰਾਜ) : ਡਾਬਾ ਦੇ ਇਲਾਕੇ 'ਚ ਇਕ ਨਾਬਾਲਗਾ ਨੇ ਸ਼ੱਕੀ ਹਲਾਤਾਂ 'ਚ ਘਰ ਦੇ ਅੰਦਰ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ। ਉਸ ਦੇ ਪਰਿਵਾਰ ਵਾਲੇ ਸਵੇਰ ਕੰਮ ਦੇ ਸਿਲਸਿਲੇ 'ਚ ਗਏ ਹੋਏ ਸਨ। ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ। ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਡਾਬਾ ਦੀ ਪੁਲਸ ਜਾਂਚ ਲਈ ਮੌਕੇ 'ਤੇ ਪੁੱਜੀ। ਮ੍ਰਿਤਕ ਸਾਨਾ ਜੋ ਕਿ ਲਛਮਣ ਨਗਰ ਦੀ ਹੈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿੱਤੀ ਹੈ।
ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਸਾਨਾ ਦੇ ਮਾਤਾ-ਪਿਤਾ ਵੀ ਲਛਮਣ ਨਗਰ 'ਚ ਹੀ ਰਹਿੰਦੇ ਹਨ ਪਰ ਸਾਨਾ ਸ਼ੁਰੂ ਤੋਂ ਹੀ ਆਪਣੇ ਨਾਨਕੇ ਰਹਿੰਦੀ ਆਈ ਹੈ। ਉਹ ਦੇਹਰਾਦੂਨ ਸਥਿਤ ਇਕ ਸਕੂਲ 'ਚ ਅੱਠਵੀਂ ਕਲਾਸ ਦੀ ਵਿਦਿਆਰਥਣ ਸੀ ਅਤੇ ਉੱਥੇ ਹੀ ਹੋਸਟਲ 'ਚ ਰਹਿੰਦੀ ਸੀ ਪਰ ਲਾਕਡਾਊਨ ਕਾਰਨ ਸਾਰੇ ਸਕੂਲ ਬੰਦ ਹੋਣ ਕਾਰਨ ਉਹ ਆਪਣੇ ਨਾਨਕੇ ਘਰ ਆਈ ਹੋਈ ਸੀ। ਪੁਲਸ ਦਾ ਕਹਿਣਾ ਹੈ ਕਿ ਮਾਮਾ ਬਬਲੂ ਮੁਤਾਬਕ ਉਹ ਸਵੇਰ 11 ਵਜੇ ਕਿਸੇ ਕੰਮ ਦੇ ਸਿਲਸਿਲੇ 'ਚ ਘਰੋਂ ਗਏ ਹੋਏ ਸਨ। ਪਿੱਛੇ ਸਾਨਾ ਘਰ 'ਚ ਇਕੱਲੀ ਸੀ। ਜਦੋਂ ਦੁਪਹਿਰ ਦੋ ਵਜੇ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਅੰਦਰ ਕਮਰੇ 'ਚ ਦੇਖਿਆ ਕਿ ਸਾਨਾ ਚੁੰਨੀ ਦੇ ਸਹਾਰੇ ਪੱਖੇ ਨਾਲ ਫਾਹ ਲਗਾ ਕੇ ਲਟਕ ਰਹੀ ਹੈ। ਉਨ੍ਹਾਂ ਨੇ ਤੁਰੰਤ ਉਸ ਨੂੰ ਥੱਲੇ ਉਤਾਰਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਪੁਲਸ ਦਾ ਕਹਿਣਾ ਹੈ ਕਿ ਸਾਨਾ ਦੇ ਕਮਰੇ 'ਚ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ, ਜਿਸ ਤੋਂ ਜ਼ਾਹਰ ਹੋ ਸਕੇ ਕਿ ਆਖਿਰ ਖੁਦਕੁਸ਼ੀ ਕਿਉਂ ਕੀਤੀ।
ਰੂਪਨਗਰ 'ਚ 5 ਸਾਲਾ ਬੱਚੇ ਦੀ ਰਿਪੋਰਟ ਆਈ 'ਕੋਰੋਨਾ' ਪਾਜ਼ੇਟਿਵ
NEXT STORY