ਗਿੱਦੜਬਾਹਾ(ਰਾਜੀਵ)-ਇਥੋਂ ਦੇ ਮੁਹੱਲਾ ਪ੍ਰੀਤ ਨਗਰ 'ਚ ਰਹਿਣ ਵਾਲੇ ਅਤੇ ਬੱਸ ਸਟੈਂਡ 'ਤੇ ਚਾਹ ਦੀ ਦੁਕਾਨ ਕਰਨ ਵਾਲੇ ਵਿਜੇ ਕੁਮਾਰ ਪੁੱਤਰ ਰਾਮ ਪ੍ਰਕਾਸ਼ ਦਾ 15 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ।
16 ਜੁਲਾਈ ਨੂੰ ਉਸ ਨੇ ਆਪਣੀ ਪਤਨੀ ਗੀਤਾ ਰਾਣੀ ਨੂੰ ਕਿਹਾ ਕਿ ਉਹ ਦੁਕਾਨ 'ਤੇ ਜਾ ਰਿਹਾ ਹੈ। ਉਹ ਸ਼ਾਮ ਨੂੰ ਵਾਪਸ ਨਹੀਂ ਆਇਆ ਤਾਂ ਪਤਨੀ ਨੇ ਦੁਕਾਨ 'ਤੇ ਆ ਕੇ ਦੇਖਿਆ ਕਿ ਦੁਕਾਨ ਤਾਂ ਬੰਦ ਪਈ ਸੀ। ਉਸ ਦਾ ਮੋਬਾਇਲ ਵੀ ਬੰਦ ਆ ਰਿਹਾ ਸੀ। ਗੀਤਾ ਰਾਣੀ ਨੇ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਪਤੀ ਨੂੰ ਲਭਿਆ ਜਾਵੇ।
ਦਲ ਖਾਲਸਾ ਵਲੋਂ ਦੇਸ਼-ਧ੍ਰੋਹ ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਵਿਰੁੱਧ ਕਾਨਫਰੰਸ ਤੇ ਮਾਰਚ 14 ਨੂੰ
NEXT STORY