ਲੁਧਿਆਣਾ (ਰਾਜ) : ਫਰੀਦਕੋਟ ਤੋਂ ਚੰਡੀਗੜ੍ਹ ਜਾ ਰਹੇ ਵਿਧਾਇਕ ਦੀ ਗੱਡੀ ਬੱਦੋਵਾਲ ਫਾਟਕ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ। ਚੰਗੀ ਗੱਲ ਇਹ ਰਹੀ ਕਿ ਹਾਦਸੇ 'ਚ ਵਿਧਾਇਕ ਅਤੇ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਵਾਲ-ਵਾਲ ਬਚ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਧੁੰਦ ਨਾਲ ਘੱਟ ਵਿਜ਼ੀਬਿਲਟੀ ਕਾਰਨ ਵਾਪਰਿਆ ਹੈ। ਹਾਲਾਂਕਿ ਪੁਲਸ ਮੌਕੇ ਪੁੱਜ ਗਈ ਸੀ ਪਰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਅਸਲ ’ਚ ਹਾਦਸਾ ਮੰਗਲਵਾਰ ਦੀ ਦੇਰ ਰਾਤ ਨੂੰ ਹੋਇਆ ਸੀ। ਜਾਣਕਾਰੀ ਮੁਤਾਬਕ ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸਰਕਾਰੀ ਗੱਡੀ ’ਚ ਚੰਡੀਗੜ੍ਹ ਜਾ ਰਹੇ ਸਨ। ਇਸ ਦੌਰਾਨ ਧੁੰਦ ਬਹੁਤ ਜ਼ਿਆਦਾ ਸੀ, ਇਸ ਲਈ ਵਿਜ਼ੀਬਿਲਟੀ ਘੱਟ ਸੀ।
ਜਦੋਂ ਉਹ ਮੁੱਲਾਂਪੁਰ ਤੋਂ ਬੱਦੋਵਾਲ ਫਾਟਕ ਕੋਲ ਪੁੱਜੇ ਤਾਂ ਉਨ੍ਹਾਂ ਤੋਂ ਅੱਗੇ ਜਾ ਰਹੀ ਗੱਡੀ ਦੀ ਅਚਾਨਕ ਬ੍ਰੇਕ ਲੱਗ ਗਈ, ਜਿਸ ਕਾਰਨ ਉਨ੍ਹਾਂ ਦੀ ਕਾਰ ਪਿੱਛੋਂ ਟਕਰਾ ਗਈ ਸੀ। ਹਾਦਸੇ ’ਚ ਗੱਡੀ ਦਾ ਬੰਪਰ ਨੁਕਸਾਨਿਆ ਗਿਆ ਪਰ ਵਿਧਾਇਕ ਨੂੰ ਸੁਰੱਖਿਅਤ ਗੱਡੀ ਤੋਂ ਬਾਹਰ ਕੱਢਿਆ ਗਿਆ। ਹਾਦਸੇ ਤੋਂ ਤੁਰੰਤ ਬਾਅਦ ਗੱਡੀ ਦੇ ਡਰਾਈਵਰ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ, ਜਿਸ ਕਾਰਨ ਕੋਲ ਹੀ ਮੌਜੂਦ ਪੁਲਸ ਦਸਤਾ ਮੌਕੇ ’ਤੇ ਪੁੱਜ ਗਿਆ। ਵਿਧਾਇਕ ਗੁਰਦਿੱਤ ਸਿੰਘ ਠੀਕ-ਠਾਕ ਸਨ। ਲਿਹਾਜਾ ਉਹ ਚੰਡੀਗੜ੍ਹ ਲਈ ਰਵਾਨਾ ਹੋ ਗਏ।
ਡੇਰਾ ਪ੍ਰੇਮੀ ਦੇ ਕਤਲ ਮਗਰੋਂ ਭਖੀ ਸਿਆਸਤ, ਕੈਪਟਨ ਤੇ ਰਾਜਾ ਵੜਿੰਗ ਨੇ ਕੱਢੀ ਮਾਨ ਸਰਕਾਰ ’ਤੇ ਭੜਾਸ
NEXT STORY