ਜਲੰਧਰ — ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਤਿੱਖੇ ਹਮਲੇ ਬੋਲਦੇ ਹੋਏ ਉਨ੍ਹਾਂ ਨੂੰ ਮੌਕਾਪ੍ਰਸਤ ਬੰਦਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਪੈਦਾ ਹੋਇਆ ਵਿਵਾਦ ਉਂਝ ਤਾਂ ਇਹ ਅੰਦਰੂਨੀ ਮਾਮਲਾ ਹੈ ਪਰ ਫਿਰ ਵੀ ਇਹ ਇਸ ਗੱਲ ਦਾ ਸਬੂਤ ਹੈ ਕਿ ਇਹ ਜੋ ਇਕ-ਦੂਜੇ ਨੂੰ ਮਾੜਾ ਚੰਗਾ ਕਹਿ ਰਹੇ ਹਨ ਕਿ ਸਰਕਾਰ ਪੂਰੀ ਤਰ੍ਹਾਂ ਆਪਣੇ ਵਾਅਦਿਆਂ ’ਤੇ ਫੇਲ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 1 ਮਈ ਨੂੰ ਪੰਜਾਬ ਭਰ ’ਚ ਗਜ਼ਟਿਡ ਛੁੱਟੀ ਦਾ ਐਲਾਨ
ਉਨ੍ਹਾਂ ਕਿਹਾ ਕਿ ਲੋਕਾਂ ਦਾ ਧਿਆਨ ਭੜਕਾਉਣ ਲਈ ਹੁਣ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਦੀ ਹਿਸਟਰੀ ਫਰੋਲ ਲਈ ਜਾਵੇ ਤਾਂ ਜਦੋਂ ਨਵਜੋਤ ਸਿੰਘ ਸਿੱਧੂ ਕ੍ਰਿਕਟਰ ਸਨ ਤਾਂ ਉਦੋਂ ਵੀ ਇਹ ਇਸੇ ਤਰ੍ਹਾਂ ਹੀ ਰਹੇ। ਕਦੇ ਬੀ. ਸੀ. ਸੀ. ਆਈ. ਨਾਲ ਝਗੜਾ, ਕੈਪਟਨ ਅਤੇ ਖ਼ਿਡਾਰੀਆਂ ਨਾਲ ਝਗੜਾ ਕਰਦੇ ਰਹੇ ਹਨ। ਇਥੋਂ ਤੱਕ ਕਿ ਦੁਨੀਆ ਦੇ ਮਹਾਨ ਖ਼ਿਡਾਰੀ ਸੁਨੀਲ ਗਵਸਕਰ ਨੇ ਵੀ ਕਿਹਾ ਸੀ ਕਿ ਸਿੱਧੂ ਨਾਲ ਬੈਠ ਕੇ ਅਸੀਂ ਕੁਮੈਂਟਰੀ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਤੇ ਕੈਪਟਨ ਖ਼ਿਲਾਫ਼ ਵਿਧਾਇਕ ਪਰਗਟ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ, ਜਾਣੋ ਕੀ ਬੋਲੇ
ਜੇਕਰ ਸਿੱਧੂ ਭਾਜਪਾ ਪਾਰਟੀ ’ਚ ਗਏ ਤਾਂ ਉਥੇ ਵੀ ਭਾਜਪਾ ਦੇ ਲੀਡਰਾਂ ਨਾਲ ਝਗੜੇ ਕਰਦੇ ਰਹੇ ਹਨ। ਕਾਂਗਰਸ ’ਚ ਆ ਕੇ ਫਿਰ ਸਿੱਧੂ ਨੇ ਭਾਜਪਾ ਨੇ ਲੀਡਰਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਿੱਧੂ ਇਕ ਮੌਕਾਪ੍ਰਸਤ ਬੰਦਾ ਹਨ, ਜਿਨ੍ਹਾਂ ਨੂੰ ਬੋਲਣਾ ਤੱਕ ਵੀ ਨਹੀਂ ਆਉਂਦਾ ਹੈ। ਦੋ ਸਾਲ ਤੱਕ ਮੰਤਰੀ ਵੀ ਰਹੇ ਪਰ ਉਨ੍ਹਾਂ ਦੀ ਪਰਫਾਰਮੈਂਸ ਜ਼ੀਰੋ ਰਹੀ ਹੈ। ਸਿਰਫ਼ ਸਿੱਧੂ ’ਚ ਮੈਂ ਹੀ ਮੈਂ ਹੈ। ਉਨ੍ਹਾਂ ਕਿਹਾ ਕਿ ਸਾਰੇ ਪਾਸੇ ਇਨ੍ਹਾਂ ਦੀ ਸਿਆਸੀ ਜ਼ਮੀਨ ਖ਼ਤਮ ਹੋ ਚੁੱਕੀ ਹੈ, ਜੋਕਿ ਪੰਜਾਬ ਦੇ ਲੋਕਾਂ ਨੂੰ ਸਭ ਪਤਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਹ ਜਾਣਦੇ ਹਨ ਸਿੱਧੂ ਡਾਇਲਾਗਬਾਜ਼ੀ ਅਤੇ ਸ਼ੇਰੋ-ਸ਼ਾਇਰੀ ਸਿਰਫ ਜ਼ੁਬਾਨ ਦੇ ਸਿਰ ’ਤੇ ਪਾਲੀਟਿਕਸ ਕਰਦੇ ਹਨ ਜਦਕਿ ਗਰਾਊਂਡ ’ਤੇ ਇਨ੍ਹਾਂ ਦਾ ਕੋਈ ਕੰਮ ਨਹੀਂ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਜ਼ਰੂਰੀ ਵਸਤਾਂ ਦੇ ਜਮ੍ਹਾਖੋਰਾਂ ਤੇ ਕਾਲਾਬਾਜ਼ਾਰੀਆਂ ਦੀ ਹੁਣ ਖੈਰ ਨਹੀਂ, ਡੀ. ਸੀ. ਨੇ ਦਿੱਤੇ ਇਹ ਹੁਕਮ
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਾਲੇ ਇਸ ਦੇ ਨਾਂ ’ਤੇ ਪਹਿਲਾਂ ਵੋਟਾਂ ਮੰਗਦੇ ਰਹੇ ਹਨ। ਬੇਅਦਬੀਆਂ ਦੇ ਨਾਂ ’ਤੇ ਵੋਟਾਂ ਮੰਗਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੁੱਲ ਦੁਨੀਆ ਨੂੰ ਇਨਸਾਫ਼ ਦੇਣ ਵਾਲੇ ਅਕਾਲ ਪੁਰਖ਼ ਵਾਹਿਗੁਰੂ ਨੂੰ ਹੁਣ ਕਾਂਗਰਸ ਪਾਰਟੀ ਇਨਸਾਫ਼ ਦੇੇਵੇਗੀ। ਇਸ ਦਾ ਮਤਲਬ ਇਹ ਹੈ ਕਿ ਇਹ ਗੱਲ ਸਾਫ਼ ਹੋ ਗਈ ਹੈ ਕਿ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਸ਼ਹਿ ’ਤੇ ਮੌਜ ਮਸਤੀ ਕਰਨ ਵਾਲਿਆਂ ਦਾ ਤੋਰੀ ਫੁਲਕਾ ਇਸੇ ਗੱਲ ’ਤੇ ਚੱਲਦਾ ਸੀ ਕਿ ਅਕਾਲੀਆਂ ਖ਼ਿਲਾਫ਼ ਬੋਲਣ, ਜੋਕਿ ਹੁਣ ਉਹ ਕੰਮ ਖ਼ਤਮ ਹੋ ਗਿਆ ਹੈ ਅਤੇ ਇਨ੍ਹਾਂ ਨੂੰ ਮੂੰਹ ’ਤੇ ਖਾਣੀ ਪਈ ਹੈ। ਹਰ ਗੱਲ ’ਤੇ ਸਿੱਧੂ ਨੋਟੰਕੀ ਕਰਦਾ ਹੈ ਭਾਵੇਂ ਉਹ ਡਾ. ਮਨਮੋਹਨ ਸਿੰਘ ਹੀ ਕਿਉਂ ਨਾ ਹੋਣ।
ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਖ਼ੁਦ ਨੂੰ ਨਹੀਂ ਮਿਲੀ ਕਿਡਨੀ ਪਰ ਅੱਖਾਂ ਦਾਨ ਕਰ ਦੂਸਰਿਆਂ ਦੀ ਜ਼ਿੰਦਗੀ ਰੌਸ਼ਨ ਕਰ ਗਿਆ 13 ਸਾਲਾ ਆਦਿੱਤਯ (ਵੀਡੀਓ)
NEXT STORY