ਲੁਧਿਆਣਾ (ਰਾਜ) : ਆਜ਼ਾਦੀ ਦਿਵਸ ਨੂੰ ਸ਼ਹਿਰ ’ਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੌਰਾਨ ਕਿਸੇ ਅੱਤਵਾਦੀ ਹਮਲੇ ਜਾਂ ਥਾਣੇ ਨੂੰ ਨਿਸ਼ਾਨਾ ਬਣਾਉਣ ਦੇ ਇਨਪੁੱਟ ਤੋਂ ਬਾਅਦ ਕਮਿਸ਼ਨਰੇਟ ਪੁਲਸ ਬਿਲਕੁਲ ਅਲਰਟ ਹੈ। ਅਜਿਹੇ 'ਚ ਹਾਲਾਤ ਸੰਭਾਲਣ ਲਈ ਪੁਲਸ ਬਿਲਕੁਲ ਤਿਆਰ ਹੈ। ਇਸ ਲਈ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਥਾਣੇ ’ਤੇ ਜਾਂ ਕਿਸੇ ਸਰਕਾਰੀ ਇਮਾਰਤ ’ਤੇ ਹਮਲੇ ਤੋਂ ਬਾਅਦ ਪੁਲਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਤੇ ਰਿਸਪਾਂਸ ਸਮਾਂ ਦੇਖਣ ਲਈ ਸੋਮਵਾਰ ਨੂੰ ਇਕ ਮਾਕ ਡਰਿੱਲ ਕਰਵਾਈ। ਇਸ ਦੌਰਾਨ ਜੁਆਇੰਟ ਸੀ. ਪੀ. (ਸਿਟੀ) ਨਰਿੰਦਰ ਭਾਰਗਵ ਅਤੇ ਜੁਆਇੰਟ ਸੀ. ਪੀ. (ਰੂਰਲ) ਰਵਚਰਨ ਸਿੰਘ ਬਰਾੜ ਵੀ ਮੌਜੂਦ ਰਹੇ।
ਇਹ ਵੀ ਪੜ੍ਹੋ : ਆਨਰ ਕਿਲਿੰਗ : ਪ੍ਰੇਮੀ ਦੇ ਇਸ਼ਕ 'ਚ ਪਈ ਧੀ ਨੂੰ ਪਰਿਵਾਰ ਨੇ ਮਾਰ ਮੁਕਾਇਆ, ਦਾਦੇ ਦਾ ਕਾਲਜਾ ਫਟਿਆ ਤਾਂ ਦੱਸਿਆ ਸੱਚ
ਇਸ ਤੋਂ ਇਲਾਵਾ ਸ਼ਹਿਰ ਦੇ ਕਈ ਏ. ਡੀ. ਸੀ. ਪੀ., ਏ. ਸੀ. ਪੀ. ਦੇ ਨਾਲ ਥਾਣਾ ਪੁਲਸ ਅਤੇ ਪੈਰਾਮਿਲਟਰੀ ਫੋਰਸ ਵੀ ਮੌਜੂਦ ਰਹੀ। ਰਿਸਪਾਂਸ ਸਮਾਂ ਚੈੱਕ ਕਰਨ ਤੋਂ ਬਾਅਦ ਸਾਰੇ ਪੁਲਸ ਅਧਿਕਾਰੀਆਂ ਅਤੇ ਥਾਣਾ ਪੁਲਸ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਗਏ। ਸੋਮਵਾਰ ਸਵੇਰੇ ਕਰੀਬ ਸਾਢੇ 11 ਵਜੇ ਸਭ ਤੋਂ ਪਹਿਲਾਂ ਥਾਣਾ ਡਵੀਜ਼ਨ ਨੰਬਰ-6 ਦੇ ਇਲਾਕੇ ’ਚ ਮਾਕ ਡਰਿੱਲ ਕੀਤੀ ਗਈ, ਜਿੱਥੇ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਜੁਆਇੰਟ ਸੀ. ਪੀ. ਰਵਚਰਨ ਸਿੰਘ ਬਰਾੜ, ਡੀ. ਸੀ. ਪੀ. ਗੁਰਦਿਆਲ ਸਿੰਘ ਅਤੇ ਏ. ਡੀ. ਸੀ. ਪੀ. ਸੋਹੇਲ ਮੀਰ ਕਾਸਿਮ ਅਤੇ ਹੋਰ ਅਧਿਕਾਰੀ ਮੌਜੂਦ ਰਹੇ। ਥਾਣੇ ਨੂੰ ਬਾਹਰੋਂ ਬੰਦ ਕਰ ਦਿੱਤਾ ਗਿਆ ਅਤੇ ਅੰਦਰ ਮਾਕ ਡਰਿੱਲ ਚੱਲਦੀ ਰਹੀ।
ਇਹ ਵੀ ਪੜ੍ਹੋ : NRI ਮੁੰਡੇ ਨਾਲ ਵਿਆਹ ਕਰਵਾ ਅਮਰੀਕਾ ਪੁੱਜੀ ਕੁੜੀ, ਅਸਲੀਅਤ ਸਾਹਮਣੇ ਆਈ ਤਾਂ ਸਹੁਰਿਆਂ ਦੇ ਉੱਡੇ ਹੋਸ਼
ਇਸ ਦੌਰਾਨ ਬਾਹਰੋਂ ਕਿਸੇ ਨੂੰ ਅੰਦਰ ਆਉਣ -ਜਾਣ ਨਹੀਂ ਦਿੱਤਾ ਗਿਆ ਅਤੇ ਆਸ-ਪਾਸ ਇਲਾਕਾ ਪੁਲਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ, ਜਿਸ ਕਾਰਨ ਪੂਰੇ ਇਲਾਕੇ ਦੇ ਲੋਕ ਦਹਿਸ਼ਤ ਵਿਚ ਆ ਗਏ ਕਿ ਕੋਈ ਵੱਡੀ ਗੱਲ ਹੈ। ਉਥੇ ਪੁਲਸ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਤੋਂ ਬਾਅਦ ਮਾਕ ਡਰਿੱਲ ਖ਼ਤਮ ਕੀਤੀ ਗਈ, ਜਿਸ ਤੋਂ ਬਾਅਦ ਪੁਲਸ ਕਮਿਸ਼ਨਰ ਹੈਬੋਵਾਲ ਥਾਣੇ ਦੇ ਇਲਾਕੇ ’ਚ ਪੁੱਜੇ। ਸੀ. ਪੀ. ਦੇ ਪੁੱਜਣ ਤੋਂ ਪਹਿਲਾਂ ਹੀ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ। ਥਾਣੇ ਦੇ ਆਸ-ਪਾਸ ਅਤੇ ਹੋਰ ਚੌਂਕਾਂ ’ਤੇ ਭਾਰੀ ਪੁਲਸ-ਫੋਰਸ ਮੌਜੂਦ ਸੀ। ਥਾਣੇ ਦੇ ਆਸ-ਪਾਸ ਕਈ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ। ਚਾਰੇ ਪਾਸੇ ਪੁਲਸ ਦੀ ਘੇਰਾਬੰਦੀ ਕਰ ਦਿੱਤੀ ਗਈ। ਇਕਦਮ ਪੁਲਸ ਫੋਰਸ ਦੇਖ ਕੇ ਲੋਕ ਵੀ ਦਹਿਸ਼ਤ ਵਿਚ ਆ ਗਏ ਸਨ। ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਪੁਲਸ ਦੀ ਮਾਕਡ੍ਰਿਲ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਜਪਾ ਤੇ ਕਾਂਗਰਸ ਨੇ ਜਾਰੀ ਕਰ ਦਿੱਤਾ ਇਕੋ ਜਿਹਾ ਪ੍ਰੈੱਸ ਨੋਟ, ਅਕਾਲੀ ਆਗੂ ਦਾ ਸਵਾਲ - ਕਿੱਥੋਂ ਹੋ ਰਹੀ ਹੈ ਫੀਡਿੰਗ
NEXT STORY