ਮੋਗਾ (ਰਾਕੇਸ਼)- ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਬਰਾਡ਼ ਵੱਲੋਂ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਲਈ ਅਹਿਮ ਅਹੁਦਿਆਂ ਨਾਲ ਨਿਵਾਜਿਆ ਜਾ ਰਿਹਾ ਹੈ ਤਾਂ ਕਿ ਕਾਂਗਰਸ ਪਾਰਟੀ ਦੇ ਵਰਕਰ ਲੋਕਾਂ ਨੂੰ ਇਨਸਾਫ ਦਿਵਾ ਸਕਣ ਅਤੇ ਸਰਕਾਰ ਦੀਆਂ ਪੰਜਾਬ ਪੱਖੀ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਸਕਣ ਕਿਉਂਕਿ ਪਿਛਲੇ 10 ਸਾਲ ਕਾਂਗਰਸੀਆਂ ਨੇ ਅਕਾਲੀਆਂ ਦਾ ਅੰਨ੍ਹਾ ਤਸ਼ੱਦਦ ਬਰਦਾਸ਼ਤ ਕੀਤਾ ਹੈ, ਇਸ ਲਈ ਲੋਕ ਅਕਾਲੀਆਂ ਦੀ ਸਰਕਾਰ ਨੂੰ ਸੱਤਾ ’ਚ ਨਹੀਂ ਦੇਖਣਾ ਚਾਹੁੰਦੇ। ਪ੍ਰਧਾਨ ਬਰਾਡ਼ ਨੇ ਵਾਂਦਰ ਪਿੰਡ ਵਿਚ ਯੂਥ ਕਾਂਗਰਸ ਦੀ ਸਮੁੱਚੀ ਟੀਮ ਬਣਾਉਂਦਿਆਂ ਨਾਮਦੇਵ ਸਿੰਘ ਸਪੁੱਤਰ ਸੁਰਜੀਤ ਸਿੰਘ ਨੂੰ ਸਮਾਲਸਰ ਦਾ ਉਪ ਪ੍ਰਧਾਨ ਨਿਯੁਕਤ ਕਰ ਕੇ ਉਸ ਨੂੰ ਨਿਯੁਕਤੀ ਪੱਤਰ ਸੌਂਪਿਆ। ਪਰਮਿੰਦਰ ਡਿੰਪਲ ਨੇ ਕਿਹਾ ਕਿ ਯੂਥ ਵਰਕਰ ਪਾਰਟੀ ਲਈ ਵੱਡੀ ਤਾਕਤ ਹਨ।
ਐੱਮ. ਐੱਡ. ਦੀਆਂ ਵਿਦਿਆਰਥਣਾਂ ਲਈ ਵਰਕਸ਼ਾਪ
NEXT STORY