ਮੋਗਾ (ਰਾਕੇਸ਼)-ਐੱਸ. ਐੱਸ. ਪੀ. ਜ਼ਿਲਾ ਮੋਗਾ ਗੁਲਨੀਤ ਸਿੰਘ ਖੁਰਾਣਾ ਆਈ. ਪੀ. ਐੱਸ. ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅੱਜ ਹਾਰਵਰਡ ਸਕੂਲ ਵਿਖੇ ਸਕੂਲੀ ਬੱਚਿਆਂ ਦੀ ਟ੍ਰੈਫਿਕ ਨਿਯਮਾਂ ਸਬੰਧੀ ਰੈਲੀ ਕੱਢੀ ਗਈ, ਇਸ ਰੈਲੀ ਨੂੰ ਡੀ. ਐੱਸ. ਪੀ. ਰਣਜੋਧ ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਤੋਂ ਪਹਿਲਾ ਤਰਸੇਮ ਸਿੰਘ ਏ. ਐੱਸ. ਆਈ. ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਜ਼ਿਲਾ ਮੋਗਾ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਡੀ. ਐੱਸ. ਪੀ. ਵਲੋਂ ਸਕੂਲੀ ਬੱਚਿਆਂ ਡਰਾਇਵਰਾਂ ਅਤੇ ਸਟਾਫ ਨੂੰ ਇਸ ਸਡ਼ਕ ਸੁਰੱਖਿਆ ਹਫਤੇ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ। ਡੀ. ਐੱਸ. ਪੀ. ਨੇੇ ਦੱਸਿਆ ਕਿ ਸਡ਼ਕ ਸੁਰੱਖਿਆ ਹਫਤਾ 4 ਤੋਂ 10 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ ਅਤੇ ਇਸ ਵਾਰ ਇਹ ਹਫਤਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ’ਤੇ ਉਨ੍ਹਾਂ ਦੀ ਪੈਦਲ ਯਾਤਰਾ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਬਾਅਦ ’ਚ ਰਣਜੋਧ ਸਿੰਘ ਡੀ. ਐੱਸ. ਪੀ. ਵਲੋਂ ਸਕੂਲੀ ਬੱਸਾਂ ਨੂੰ ਪਿੱਛੇ ਰਾਤ ਨੂੰ ਚਮਕਣ ਵਾਲੇ ਰੇਡੀਅਮ ਟੇਪ ਤੇ ਰਿਫਲੈਕਟਰ ਵੀ ਲਾਏ ਗਏ ਤਾਂ ਜੋ ਆਮ ਪਬਲਿਕ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ। ਇਸ ਰੈਲੀ ’ਚ ਪੰਜਾਬ ਕੋ-ਐਜੂਕੇਸ਼ਨ ਸਕੂਲ ਦੇ ਬੱੱਚਿਆਂ ਨੇ ਵੀ ਭਾਗ ਲਿਆ, ਇਹ ਰੈਲੀ ਹਾਰਵਰਡ ਸਕੂਲ ਮੁੱਦਕੀ ਰੋਡ ਤੋਂ ਟ੍ਰੈਫਿਕ ਨਿਯਮਾਂ ਦੇ ਨਾਅਰੇ ਲਾਉਂਦੀ ਹੋਈ ਮੇਨ ਬਾਜ਼ਾਰ ਭਗਤਾ ਭਾਈ ਰੋਡ ਤੋਂ ਵਾਪਸ ਪੁੱਜੀ ਅਤੇ ਬਾਅਦ ’ਚ ਸਕੂਲ ਚੇਅਰਮੈਨ ਨਵਦੀਪ ਸਿੰਘ ਬਰਾਡ਼ ਵਲੋਂ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਸਮੇਂ ਮਨਦੀਪ ਸਿੰਘ ਚੇਅਰਮੈਨ ਯੂਨੀਕ ਸਕੂਲ ਸਮਾਲਸਰ ਅਤੇ ਟ੍ਰੈਫਿਕ ਇੰਚਾਰਜ ਗੋਬਿੰਦ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਸਕੂਲ ਸਟਾਫ, ਪ੍ਰਿੰਸੀਪਲ ਮੈਡਮ ਨਿਧੀ ਬਰਾਡ਼, ਸਿਮਰਜੀਤ ਕੌਰ, ਗੁਰਪ੍ਰੀਤ ਸਿੰਘ ਅਤੇ ਰੀਡਰ ਡੀ. ਐੱਸ. ਪੀ. ਹਰਵਿੰਦਰ ਸਿੰਘ ਹਾਜ਼ਰ ਸਨ। ਅੰਤ ’ਚ ਸਕੂਲ ਦੇ ਡਾਇਰੈਕਟਰ ਜਗਦੀਪ ਸਿੰਘ ਬਰਾਡ਼ ਐੱਨ. ਆਰ. ਆਈ. ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਨੀਡਰ ਤੇ ਈਮਾਨਦਾਰ ਸਿਪਾਹੀ ਪਦਾਰਥ ਸਿੰਘ ਦਾ ਸਨਮਾਨ
NEXT STORY