ਮੋਗਾ (ਭਿੰਡਰ)-ਸਰਕਾਰੀ ਪ੍ਰਾਇਮਰੀ ਸਕੂਲ ਭਿੰਡਰ ਕਲਾਂ ਵਿਖੇ ਸਨਮਾਨ ਸਮਾਰੋਹ ਸਕੂਲ ਮੁਖੀ ਸੁਖਮਿੰਦਰ ਸਿੰਘ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਪਿੰਡ ਭਿੰਡਰ ਕਲਾਂ ਦੀ ਨਵੀਂ ਬਣੀ ਪੰਚਾਇਤ ਦਾ ਸਕੂਲ ਪਹੁੰਚਣ ’ਤੇ ਸਮੂਹ ਸਕੂਲ ਸਟਾਫ ਨੇ ‘ਜੀ ਆਇਆ, ਆਖਦੇ ਹੋਏ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸਕੂਲ ਵੱਲੋਂ ਨਵੀਂ ਬਣੀ ਸਮੂਹ ਪੰਚਾਇਤ ਨੂੰ ਵਿਸ਼ੇਸ਼ ਤੌਰ ’ਤੇ ਸ਼ਾਲ ਦੇ ਕੇ ਸਨਮਾਨਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਰਪੰਚ ਮੋਹਣ ਸਿੰਘ ਨੇ ਪਿੰਡ ਵਾਸੀਆਂ ਤੇ ਸਕੂਲ ਸਟਾਫ ਨੂੰ ਭਰੋਸਾ ਦਿਵਾਇਆ ਕਿ ਉਹ ਵਿੱਦਿਆ ਦੇ ਮਿਆਰ ਨੂੰ ਹੋਰ ਚੁੱਕਾ ਚੁੱਕਣ ਲਈ ਜਿਥੇ ਅਧਿਆਪਕ ਸਹਿਬਾਨ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ, ਉਥੇ ਸਮੂਹ ਪੰਚਾਇਤ ਵੀ ਹਰ ਪੱਖੋਂ ਆਪਣਾ ਬਣਦਾ ਸਹਿਯੋਗ ਕਰੇਗੀ। ਇਸ ਮੌਕੇ ਸਕੂਲ ਮੁੱਖੀ ਸੁਖਮਿੰਦਰ ਸਿੰਘ ਮਾਸਟਰ ਅਵਤਾਰ ਸਿੰਘ ਕਪੂਰੇ, ਸਰਪੰਚ ਜਗਸੀਰ ਸਿੰਘ ਭਿੰਡਰ ਖੁਰਦ, ਹਰਵਿੰਦਰ ਸਿੰਘ ਪੰਚ, ਜਗਸੀਰ ਸਿੰîਘ ਪੰਚ, ਕੁਲਵੰਤ ਸਿੰਘ ਪੰਚ, ਗੁਰਨਾਮ ਸਿੰਘ ਮੱਲੀ, ਨਛੱਤਰ ਸਿੰਘ ਪੰਚ, ਭਗਵੰਤ ਸਿੰਘ ਪੰਚ, ਫੌਜੀ ਬਲਵੀਰ ਸਿੰਘ ਪੰਚ, ਦਰਸ਼ਨ ਸਿੰਘ ਨੰਬਰਦਾਰ, ਪ੍ਰਧਾਨ ਗਰਚਰਨ ਸਿੰਘ, ਦਰਬਾਰ ਸਿੰਘ ਸਾਬਕਾ ਪੰਚ, ਗੁਲਜਾਰ ਸਿੰਘ ਸਾਬਕਾ ਪੰਚ, ਸ਼ਿੰਦਰ ਸਿੰਘ ਪੰਚ, ਦਲੀਪ ਸਿੰਘ ਸਾਬਕਾ ਪੰਚ, ਪਿਆਰਾ ਸਿੰਘ ਪੰਚ, ਗੁਰਦੇਵ ਸਿੰਘ ਕਾਕਾ ਪੰਚ ਨੈਬ ਸਿੰਘ ਪੰਚ, ਨਿਰਮਲ ਸਿੰਘ ਸਿੱਧੂ ਪੰਚ, ਹਿਮੰਤ ਸਿੰਘ ਪੰਚ, ਸਤਨਾਮ ਸਿੰਘ ਪੰਚ, ਜਥੇਦਾਰ ਗੁਰਜੀਤ ਸਿੰਘ, ਜਸਪਾਲ ਸਿੰਘ, ਦਰਸ਼ਨ ਸਿੰਘ, ਸੁਖਪਾਲ ਸਿੰਘ, ਰਾਮ ਪ੍ਰਤਾਪ ਸਿੰਘ, ਸਾਧੂ ਸਿੰਘ ਆਦਿ ਹਾਜ਼ਰ ਸਨ।
ਪੰਜਾਬ ਸਟੂਡੈਂਟਸ ਯੂਨੀਅਨ ਨੇ ਕੱਢੀ ਰੈਲੀ
NEXT STORY