ਮੋਗਾ (ਸੰਦੀਪ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਭੇਜੀ ਗਈ ‘ਤੰਦਰੁਸਤ ਪੰਜਾਬ ਸਿਹਤ ਮਿਸ਼ਨ’ ਪ੍ਰਚਾਰ ਵੈਨ ਅੱਜ ਸਿਹਤ ਬਲਾਕ ਡਰੋਲੀ ਭਾਈ ਦੇ ਪਿੰਡਾਂ ਸਿੰਘਾਂਵਾਲਾ, ਮੋਠਾਂ ਵਾਲੀ, ਬੁੱਕਣਵਾਲਾ ਆਦਿ ਵਿਖੇ ਪੁੱਜੀ। ਇਸ ਵੈਨ ਰਾਹੀਂ ਸਵਾਈਨ ਫਲੂ ਸਮੇਤ ਹੋਰ ਬੀਮਾਰੀਆਂ, ਨਸ਼ਿਆਂ ਖਿਲਾਫ ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਹ ਵੈਨ ਅੱਜ ਪਿੰਡ ਸਿੰਘਾਂਵਾਲਾ ਦੇ ਭਾਈ ਸੇਵਾ ਸਿੰਘ ਗੁਰਦੁਆਰਾ ਸਾਹਿਬ ਵਿਖੇ ਪੁੱਜੀ, ਜਿਥੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਕੈਂਪ ਲਾ ਕੇ ਪੁੱਜੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫਤ ਦਵਾਈਆਂ ਵੰਡੀਆਂ। ਇਸ ਪ੍ਰਚਾਰ ਵੈਨ ਨਾਲ ਜ਼ਿਲਾ ਮਾਸ ਮੀਡੀਆ ਅਫਸਰ ਕ੍ਰਿਸ਼ਨਾ ਸ਼ਰਮਾ, ਐੱਸ.ਆਈ. ਬਲਰਾਜ ਸਿੰਘ ਸਿੱਧੂ, ਪਿਆਰੇ ਲਾਲ, ਮਨਵਿੰਦਰ ਕਟਾਰੀਆ, ਸਰਪੰਚ ਮਹਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ, ਇਲਾਕਾ ਨਿਵਾਸੀ ਹਾਜ਼ਰ ਸਨ।
ਕਾਲਜ ’ਚ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ
NEXT STORY