ਮੋਗਾ (ਅਜ਼ਾਦ, ਬਿੰਦਾ)-ਅਨਮੋਲ ਯੋਗ ਅਤੇ ਸੇਵਾ ਸੰਮਤੀ ਦੀ ਪ੍ਰਧਾਨ ਅਨਮੋਲ ਸ਼ਰਮਾ ਅਤੇ ਸਮੂਹ ਮੈਂਬਰਾਂ ਵੱਲੋਂ ਸਾਂਝ ਕੇਂਦਰ ਮੋਗਾ ਵੱਲੋਂ ਮਨਾਏ ਜਾ ਰਹੇ ਵਿਜ਼ਟਰ ਹਫਤਾ ਦੌਰਾਨ ਸਬ ਡਵੀਜਨ ਸਾਂਝ ਕੇਂਦਰ ਮੋਗਾ ਦਾ ਦੌਰਾ ਜ਼ਿਲਾ ਕੋਆਰਡੀਨੇਟਰ ਐੱਨ. ਜੀ. ਓ ਐੱਸ. ਕੇ. ਬਾਂਸਲ ਦੀ ਅਗਵਾਈ ਹੇਠ ਕੀਤਾ ਗਿਆ। ਇਸ ਸਮੇਂ ਸਾਂਝ ਕੇਂਦਰ ਵਲੋਂ ਦਿੱਤੀ ਜਾ ਰਹੀਆਂ ਸਹੂਲਤਾਂ ਬਾਰੇ ਹਾਜ਼ਰ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਧਾਨ ਅਨਮੋਲ ਸ਼ਰਮਾ ਨੇ ਕਿਹਾ ਕਿ ਸਾਂਝ ਕੇਂਦਰ ਵੱਲੋਂ ਲੋਕਾਂ ਦੇ ਬੈਠਣ, ਪਾਣੀ, ਟੈਲੀਵਿਜਨ, ਸਮਾਚਾਰ ਪੱਤਰ ਆਦਿ ਦੀਆਂ ਪੂਰੀਆ ਸਹੂਲਤਾਂ ਮੁਹੱਈਆਂ ਕਰਵਾਈਆ ਗਈਆ ਸਨ। ਇਸ ਮੌਕੇ ਐੱਸ. ਕੇ. ਬਾਂਸਲ, ਅਨਮੋਲ ਸ਼ਰਮਾ, ਅ੍ਰੰਮਿਤਪਾਲ ਸ਼ਰਮਾ, ਸੋਨੂ ਸਚਦੇਵਾ, ਸੁਰਜੀਤ ਅਰੋਡ਼ਾ ਆਦਿ ਹਾਜ਼ਰ ਸਨ।
ਡਿਸਪੈਂਸਰੀ ਦੀ ਬਿਲਡਿੰਗ ਨੂੰ ਮੁਕੰਮਲ ਕਰਵਾਕੇ ਭਰਤੀ ਪੁਆਈ
NEXT STORY