ਮੋਗਾ (ਜਗਸੀਰ, ਬਾਵਾ)-ਬਿਲਾਸਪੁਰ ਦੀ ਨਵੀਂ ਬਣੀ ਗ੍ਰਾਮ ਪੰਚਾਇਤ ਨੇ ‘ਸੋਹਣਾ ਪਿੰਡ’ ਮੁਹਿੰਮ ਤਹਿਤ ਵੱਡੀ ਪੱਧਰ ’ਤੇ ਗਲੀਆਂ-ਨਾਲੀਆਂ ਦੀ ਸਫਾਈ ਕਰਨ ਦਾ ਬੀਡ਼ਾ ਚੁੱਕਿਆ ਹੋਇਆ ਹੈ। ਸਰਪੰਚ ਹਰਜੀਤ ਕੌਰ ਦੀ ਰਹਿਨੁਮਾਈ ਹੇਠ ਗੁਰਦੀਪ ਸਿੰਘ ਦੀਪਾ, ਮਹਿੰਦਰਪਾਲ ਸਿੰਘ, ਗੁਰਮੀਤ ਸਿੰਘ ਗੀਤਾ ਪ੍ਰਧਾਨ ਯੂਥ ਕਲੱਬ, ਪਰਮਜੀਤ ਸਿੰਘ ਪੰਚ ਆਦਿ ਪਤਵੰਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚਿਰਾਂ ਤੋਂ ਬੰਦ ਪਏ ਨਾਲਿਆਂ ਦੀ ਸਫਾਈ ਦੇ ਨਾਲੋਂ-ਨਾਲ ਪਿੰਡਾਂ ਦੀਆਂ ਗਲੀਆਂ ਨੂੰ ਵੀ ਸਾਫ ਕੀਤਾ ਗਿਆ ਹੈ। ਸਰਪੰਚ ਹਰਜੀਤ ਕੌਰ ਨੇ ਬਾਕੀ ਮੈਂਬਰਾਂ ਤੇ ਪਤਵੰਤਿਆਂ ਦੀ ਮੌਜੂਦਗੀ ’ਚ ਦੱਸਿਆ ਕਿ ‘ਤੰਦਰੁਸਤ ਪੰਜਾਬ ਮਿਸ਼ਨ’ ਅਤੇ ਸਵੱਛ ਭਾਰਤ ਵਰਗੇ ਮਿਸ਼ਨ ਤਦ ਹੀ ਸਫਲ ਹੋਣਗੇ ਜੇਕਰ ਪਿੰਡ ਸਾਫ-ਸੁਥਰੇ ਹੋਣਗੇ। ਉਨ੍ਹਾਂ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਬਿਲਾਸਪੁਰ ਗੰਦਗੀ ਤੋਂ ਮੁਕਤ ਹੋਵੇ ਤਾਂ ਕਿ ਇੱਥੋਂ ਦੇ ਵਸਨੀਕ ਬੀਮਾਰੀਆਂ ਤੋਂ ਨਿਜ਼ਾਤ ਪਾ ਸਕਣ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਰਣਜੀਤ ਸਿੰਘ, ਅਮਲੋਕ ਸਿੰਘ ਸੂਬੇਦਾਰ, ਬਲੌਰ ਸਿੰਘ, ਭੁਪਿੰਦਰ ਸਿੰਘ ਜੌਡ਼ਾ, ਕਮਲਜੀਤ ਕੌਰ, ਕੁਲਵੰਤ ਕੌਰ, ਹਰਬੰਸ ਸਿੰਘ, ਪਰਮਜੀਤ ਕੌਰ (ਸਾਰੇ ਪੰਚ) ਬੇਅੰਤ ਕੌਰ, ਮੱਖਣ ਸਿੰਘ, ਰਾਜਵਿੰਦਰ ਸਿੰਘ ਅਤੇ ਹਰਦੀਪ ਸਿੰਘ ਆਦਿ ਵੀ ਮੌਜੂਦ ਸਨ।
ਸਮੇਂ ਦੀਆਂ ਸਰਕਾਰਾਂ ਕਿਸਾਨੀ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੋਣ : ਦੀਨਾ
NEXT STORY