ਮੋਗਾ (ਗੋਪੀ ਰਾਊਕੇ)-ਸ਼ਿਵ ਸੈਨਾ ਹਿੰਦੁਸਤਾਨ ਵਲੋਂ ਅੱਜ ਰੇਂਜ ਪ੍ਰਮੁੱਖ ਰਾਮ ਵਚਨ ਰਾਏ ਦੀ ਅਗਵਾਈ ’ਚ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਪਾਕਿਸਤਾਨ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਰਾਮ ਵਚਨ ਰਾਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਪੁਲਵਾਮਾ ’ਚ ਅੱਤਵਾਦੀਆਂ ਵਲੋਂ ਮਾਰੇ ਗਏ ਸਾਡੇ ਦੇਸ਼ ਦੇ ਸੈਨਿਕਾਂ ’ਚੋਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਮੁਆਵਜ਼ਾ ਵੀ ਦਿੱਤਾ ਜਾਵੇ। ਇਸ ਉਪਰੰਤ ਸ਼ਹਿਰ ’ਚ ਰੋਸ ਮਾਰਚ ਕੱਢਿਆ ਗਿਆ, ਇਹ ਰੋਸ ਮਾਰਚ ਗਿੱਲ ਰੋਡ ਤੋਂ ਮੇਨ ਬਾਜ਼ਾਰ ਹੁੰਦਾ ਹੋਇਆ ਸ਼ਾਮ ਲਾਲ ਚੌਂਕ ’ਚ ਸੰਪੰਨ ਹੋਇਆ। ਇਸ ਮੌਕੇ ਜ਼ਿਲਾ ਪ੍ਰਧਾਨ ਅਮਰ ਕੁਮਾਰ, ਸੋਨੂੰ ਲੇਬਰ ਸੈੱਲ, ਜ਼ਿਲਾ ਚੇਅਰਮੈਨ ਵਿਜੈ ਮਿਸ਼ਰਾ, ਜ਼ਿਲਾ ਪ੍ਰਧਾਨ ਵਪਾਰ ਸੈੱਲ ਨੰਦ ਲਾਲ ਸਾਹਨੀ, ਨੰਦ ਕਿਸ਼ੋਰ, ਜੈ ਪ੍ਰਕਾਸ਼ ਆਦਿ ਸ਼ਿਵ ਸੈਨਿਕ ਆਗੂ ਹਾਜ਼ਰ ਸਨ।
ਨਰੇਗਾ ਕਾਮਿਆਂ ਨਾਲ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬਲਕਰਨ ਮੋਗਾ
NEXT STORY