ਕੱਥੂਨੰਗਲ (ਤੱਗੜ): ਟੋਲ ਪਲਾਜ਼ਾ ਵਰਕਰ ਯੂਨੀਅਨ (ਰਜਿ) ਵਲੋਂ ਅੱਜ ਜਿਥੇ ਪੰਜਾਬ ਭਰ ਵਿਚ ਆਈ ਆਰ ਬੀ ਦੇ ਪੁਤਲੇ ਫੂਕੇ ਜਾ ਰਿਹੇ ਹਨ, ਉਥੇ ਹੀ ਵਰਿਆਮ ਨੰਗਲ ਟੋਲ ਪਲਾਜ਼ਾ ਤੇ ਵੀ ਯੂਨੀਅਨ ਦੇ ਜਰਨਲ ਸਕੱਤਰ ਰਾਜਵੰਤ ਸਿੰਘ ਦੀ ਅਗਵਾਈ ਹੇਠ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਆਈ ਆਰ ਬੀ ਖਿਲਾਫ ਨਾਅਰੇਬਾਜੀ ਕਰਦੇ ਹੋਏ ਪੁਤਲਾ ਫੂਕਿਆ ਗਿਆ। ਇਸ ਦੌਰਾਨ ਸੂਬਾ ਜਨਰਲ ਸਕੱਤਰ ਰਾਜਵੰਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ 29 ਮਾਰਚ 2022 ਨੂੰ ਟੋਲ ਪਲਾਜ਼ਾ ਵਰਕਰਜ ਯੂਨੀਅਨ ਪੰਜਾਬ ਦੀ ਇਕ ਮੀਟਿੰਗ ਆਈ. ਆਰ .ਬੀ ਕੰਪਨੀ ਦੇ ਟੋਲ ਪਲਾਜ਼ਾ ਮੈਨੇਜਰ ਅਤੇ ਏ ਡੀ ਸੀ ਅੰਮ੍ਰਿਤਸਰ ਨਾਲ ਹੋਈ ਸੀ, ਜਿਸ ਵਿਚ ਸੈਂਟਰ ਮਿਨੀਮਮ ਵੇਜ ਲਾਗੂ ਕਰਨ ਸਮੇਤ ਮੈਨੇਜਮੈਂਟ ਵਲੋਂ ਵਰਿਆਮ ਨੰਗਲ ਟੋਲ ਪਲਾਜ਼ਾ ਦੇ ਨੌਕਰੀ ਤੋਂ ਬਾਹਰ ਕੱਢੇ ਗਏ ਪੰਜ ਮੁਲਾਜ਼ਮਾਂ ਨੂੰ ਬਹਾਲ ਕਰਨ ਦਾ ਸਮਝੌਤਾ ਹੋਇਆ ਸੀ ਪ੍ਰੰਤੂ ਕੰਪਨੀ ਵਲੋਂ ਅੱਜ ਤੱਕ ਇਹ ਸਮਝੌਤਾ ਲਾਗੂ ਨਹੀਂ ਕੀਤਾ ਗਿਆ।
ਉਨ੍ਹਾਂ ਅੱਗੇ ਟੋਲ ਪਲਾਜ਼ਾ ਮੈਨੇਜਮੈਂਟ ਤੇ ਦੋਸ਼ ਲਾਉਂਦਿਆਂ ਕਿਹਾ ਕੇ ਉਲਟਾ ਮੈਨੇਜਮੈਂਟ ਵਲੋਂ ਯੂਨੀਅਨ ਦੇ ਟੋਲ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀਆਂ ਡਿਊਟੀਆ ਹੋਲਡ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕੇ ਯੂਨੀਅਨ ਵੱਲੋਂ ਆਪਣੀਆਂ ਮੰਗਾ ਸੰਬੰਧੀ ਸਮੇਂ ਸਮੇਂ ਤੇ ਮੰਗ ਪੱਤਰ ਆਈ .ਆਰ .ਬੀ ਕੰਪਨੀ ਨੂੰ ਸੌਂਪੇ ਗਏ ਹਨ ਤੇ ਜੇਕਰ ਮੈਨੇਜਮੈਂਟ ਵਲੋਂ ਇਨ੍ਹਾ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਹੈ ਤਾਂ ਯੂਨੀਅਨ ਵਲੋਂ ਆਉਣ ਵਾਲੇ ਸਮੇਂ ਵਿਚ ਪੰਜਾਬ ਭਰ ਦੇ ਟੋਲ ਪਲਾਜ਼ਿਆਂ ਤੇ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀਆਂ ਨੂੰ ਬੇਰੋਜਗਾਰ ਕਰਕੇ ਬਾਹਰੀ ਸੁਬਿਆਂ ਦੇ ਵਰਕਰਾਂ ਨੂੰ ਕੰਮ ਤੇ ਰੱਖਿਆ ਜਾ ਰਿਹਾ ਹੈ, ਜੋ ਕਿ ਸਰਾਸਰ ਪੰਜਾਬੀ ਦੇ ਨੌਜਵਾਨਾਂ ਨਾਲ ਧੱਕਾ ਹੈ, ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਸ ਮੌਕੇ ਉਕਤ ਤੋਂ ਇਲਾਵਾ ਪ੍ਰਧਾਨ ਨਿਸਾਨ ਸਿੰਘ , ਪ੍ਰਧਾਨ ਪ੍ਰਭਦੀਪ ਸਿੰਘ, ਟੋਲ ਪ੍ਰਧਾਨ ਚਮਨ ਸਿੰਘ ਲਦਪਾਲਵਾ, ਟੋਲ ਪ੍ਰਧਾਨ ਵਰਿੰਦਰ ਸਿੰਘ ਵਰਿਆਮ ਨੰਗਲ, ਸੱਕਤਰ ਅਮ੍ਰਿਤਪਾਲ ਸਿੰਘ, ਬਲਜੀਤ ਸਿੰਘ, ਗੁਰਪ੍ਰਤਾਪ ਸਿੰਘ, ਅੰਮ੍ਰਿਤਪਾਲ ਸਿੰਘ, ਦੀਪਕ ਸਿੰਘ, ਸੂਰਜ ਕੁਮਾਰ, ਹਰਭਾਲ ਸਿੰਘ ਕਲੇਰ, ਅਮਰਬੀਰ ਸਿੰਘ, ਦਰਸ਼ਨ ਸਿੰਘ, ਬਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਪ੍ਰਦੀਪ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜਰ ਸਨ।
ਰੇਲਵੇ ਦੀ ਸਪੈਸ਼ਲ ਡੀਜੀਪੀ ਨੇ ਕੀਤਾ ਗੁਰਦਾਸਪੁਰ ਰੇਲਵੇ ਸਟੇਸ਼ਨ ਦਾ ਦੌਰਾ
NEXT STORY