ਮੋਗਾ (ਗੋਪੀ ਰਾਊਕੇ)-ਪੰਜਾਬ ’ਚ ਪੰਚਾਇਤੀ ਸੰਸਥਾਵਾਂ ਦੀ ਮਜ਼ਬੂਤੀ ਲਈ ਪੰਜਾਬ ਸਰਕਾਰ ਦੀਆਂ ਵਿਸ਼ੇਸ਼ ਹਦਾਇਤਾਂ ’ਤੇ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਗਏ ਨੁਮਾਇੰਦਿਆਂ ਤੇ ਪੰਚਾਇਤ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਬਲਾਕ ਮੋਗਾ-1 ਵਿਖੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਸਵੰਤ ਸਿੰਘ ਬਡ਼ੈਂਚ ਤੇ ਜ਼ਿਲਾ ਰਿਸੋਰਸ ਪਰਸਨ ਰਮਨਦੀਪ ਕੌਰ ਮੋਹਾਲੀ ਦੀ ਅਗਵਾਈ ਹੇਠ 11 ਫਰਵਰੀ, 2019 ਤੋਂ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ, ਜੋ ਕਿ 23 ਫਰਵਰੀ 2019 ਤੱਕ ਜਾਰੀ ਰਹਿਣਗੇ, ਇਸ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਜਸਵੰਤ ਸਿੰਘ ਬਡ਼ੈਂਚ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ’ਚ ਨੁਮਾਇੰਦਿਆਂ ਨੂੰ ਪੰਚਾਇਤੀ ਰਾਜ ਐਕਟ, ਗ੍ਰਾਮ ਸਭਾ, ਗ੍ਰਾਮ ਪੰਚਾਇਤ ਪ੍ਰਣਾਲੀ, ਮੀਟਿੰਗਾਂ, ਕੋਰਮ ਮਤਾ, ਸਥਾਈ ਕਮੇਟੀਆਂ ਅਤੇ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਟ੍ਰੇਨਿੰਗ ਪ੍ਰੋਗਰਾਮ ’ਚ ਬਲਾਕ ਮੋਗਾ-1 ਦੀਆਂ 50 ਗ੍ਰਾਮ ਪੰਚਾਇਤਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਹਨ। ਇਨ੍ਹਾਂ ਨੁਮਾਇੰਦਿਆ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀਆਂ ਯੋਜਨਾਵਾਂ, ਸਿਹਤ ਵਿਭਾਗ ਦੀਆਂ ਸਕੀਮਾਂ, ਮਗਨਰੇਗਾ, ਨਕਦੀ-ਰਹਿਤ ਤੇ ਡਿਜ਼ੀਟਲ ਲੈਣ-ਦੇਣ ਅਤੇ ਵਿੱਤੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਟ੍ਰੇਨਿੰਗ ਕੈਂਪ ’ਚ ਹਿੱਸਾ ਲੈਣ ਵਾਲੇ ਪੰਚਾਂ-ਸਰਪੰਚਾਂ ਨੂੰ ਨਕਦ ਰਾਸ਼ੀ ਤੇ ਭੋਜਨ ਵੀ ਵਿਭਾਗ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਕੈਂਪ ’ਚ ਐੱਸ. ਆਈ. ਆਰ. ਡੀ. ਵੱਲੋਂ ਜ਼ਿਲਾ ਪੱਧਰ ’ਤੇ ਰਿਸੋਰਸ ਪਰਸਨ ਰਮਨਦੀਪ ਕੌਰ ਅਤੇ ਬਲਾਕ ਪੱਧਰ ’ਤੇ ਹਰਪ੍ਰੀਤ ਕੌਰ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਮੌਕੇ ਫੈਕਲਟੀ ਰਿਟਾ. ਪ੍ਰਿੰਸੀਪਲ ਡਾ. ਸੁਰਜੀਤ ਸਿੰਘ, ਸਮਾਜ ਸੇਵੀ ਬਲਜਿੰਦਰ ਸਿੰਘ ਸਟੇਟ ਲੈਵਲ ਰਿਸੋਰਸ ਪਰਸਨ ਪਰਮਜੀਤ ਸਿੰਘ ਪੰਚਾਇਤ ਅਫਸਰ, ਰਿਟਾ. ਪੰਚਾਇਤ ਸਕੱਤਰ ਰਣਜੀਤ ਸਿੰਘ, ਪ੍ਰੀਤਮ ਸਿੰਘ ਸੰਮਤੀ ਪਟਵਾਰੀ, ਹਰੀ ਸਿੰਘ, ਹੋਰ ਪੰਚਾਇਤ ਸਕੱਤਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜ਼ਰ ਸਨ।
ਮਨਜੀਤ ਮਾਨ ਦੀ ਕਾਂਗਰਸ ’ਚ ਘਰ ਵਾਪਸੀ ’ਤੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ
NEXT STORY