ਮੋਗਾ (ਸਤੀਸ਼)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਮਾਈ ਭਾਗੋ ਸਕੀਮ’ ਤਹਿਤ ਹਲਕੇ ਦੇ ਵੱਖ-ਵੱਖ ਸਕੂਲਾਂ ’ਚ ਵਿਧਾਇਕ ਸੁਖਜੀਤ ਸਿੰਘ ਲੋਹਗਡ਼ ਵਲੋਂ ਵਿਦਿਆਰਥਣਾਂ ਨੂੰ ਸਾਈਕਲ ਭੇਟ ਕੀਤੇ ਜਾ ਰਹੇ ਹਨ, ਇਸ ਤਹਿਤ ਉਨ੍ਹਾਂ ਵਲੋਂ ਸਥਾਨਕ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਡ਼ਕੀਆਂ ’ਚ 186 ਵਿਦਿਆਰਥਣਾਂ ਨੂੰ ਸਾਈਕਲ ਭੇਟ ਕੀਤੇ। ਇਸ ਮੌਕੇ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਹਰ ਇਕ ਵਾਅਦਾ ਇਕ-ਇਕ ਕਰ ਕੇ ਪੂਰਾ ਕਰ ਰਹੀ ਹੈ। ਸਰਕਾਰੀ ਸਕੂਲਾਂ ਵਿਚ ਪਡ਼੍ਹਦੀਆਂ ਲਡ਼ਕੀਆਂ ਲਈ ਸਰਕਾਰ ਦੀ ਇਹ ਸਕੀਮ ਬਹੁਤ ਹੀ ਲਾਹੇਵੰਦ ਹੈ। ਇਸ ਮੌਕੇ ਉਨ੍ਹਾਂ ਨਾਲ ਅਵਤਾਰ ਸਿੰਘ ਪੀ. ਏ., ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਪਿੰਦਰ ਚਾਹਲ, ਸਚਿਨ ਟੰਡਨ, ਮਨਜੀਤ ਸਿੰਘ ਸਭਰਾ, ਸੁਖਦੇਵ ਸਿੰਘ, ਸੁਖਬੀਰ ਸਿੰਘ, ਚਮਕੌਰ ਸਿੰਘ, ਬਲਰਾਜ ਸਿੰਘ ਕਲਸੀ ਕੌਂਸਲਰ, ਮੰਜੂ ਪ੍ਰਿੰਸੀਪਲ, ਸਕੂਲ, ਮੈਡਮ ਗੁਰਮੀਤ ਕੌਰ, ਇੰਦਰਜੀਤ ਸਿੰਘ, ਸੰਜੀਵ ਨਰੂਲਾ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।
ਵਿਧਾਇਕ ਨੇ ਪਿੰਡ ਦੇ ਵਿਕਾਸ ਲਈ ਦਿੱਤੀ 20 ਲੱਖ ਦੀ ਗ੍ਰਾਂਟ
NEXT STORY