ਕਾਨਪੁਰ (ਯੂਪੀ) : ਲੋਕ ਸਭਾ ਵਿੱਚ 'ਆਪ੍ਰੇਸ਼ਨ ਸਿੰਦੂਰ' 'ਤੇ ਚਰਚਾ ਸ਼ੁਰੂ ਹੋਣ 'ਤੇ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤ ਕਾਨਪੁਰ ਦੇ ਸ਼ੁਭਮ ਦਿਵੇਦੀ ਦੀ ਵਿਧਵਾ ਐਸ਼ਨਿਆ ਦਿਵੇਦੀ ਨੇ ਹਮਲੇ ਵਿੱਚ ਮਾਰੇ ਗਏ ਸਾਰੇ 26 ਲੋਕਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ। ਐਸ਼ਨਿਆ ਨੇ ਹਮਲੇ ਦੀ ਗੰਭੀਰਤਾ ਨੂੰ ਘੱਟ ਕਰਨ ਲਈ ਸਿਆਸਤਦਾਨਾਂ ਦੀ ਆਲੋਚਨਾ ਕੀਤੀ। ਉਹਨਾਂ ਨੇ ਫੋਨ 'ਤੇ ਗੱਲਬਾਤ ਕਰਦੇ ਹੋਏ ਕਿਹਾ,'(ਪਹਿਲਗਾਮ ਅੱਤਵਾਦੀ) ਹਮਲੇ ਨੂੰ ਤਿੰਨ ਮਹੀਨੇ ਹੋ ਗਏ ਹਨ ਅਤੇ ਹੁਣ ਇਸ ਮਾਮਲੇ 'ਤੇ ਸੰਸਦ ਵਿੱਚ ਚਰਚਾ ਹੋ ਰਹੀ ਹੈ। ਮੈਂ ਪੂਰਾ ਦਿਨ ਇਸ ਉਮੀਦ ਵਿੱਚ ਬਿਤਾਇਆ ਕਿ ਅੱਜ ਦੀ ਚਰਚਾ ਵਿਚ 26 ਸ਼ਹੀਦਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਲਈ ਕੁਝ ਠੋਸ ਨਤੀਜੇ ਨਿਕਲਣਗੇ।'
ਇਹ ਵੀ ਪੜ੍ਹੋ - ਹੋਮ ਗਾਰਡ ਭਰਤੀ ਦੌੜ 'ਚ ਬੇਹੋਸ਼ ਹੋਈ ਔਰਤ, ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ 'ਚ ਹੋਇਆ ਸਮੂਹਿਕ ਬਲਾਤਕਾਰ
ਉਹਨਾਂ ਨੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਸਪੱਸ਼ਟ ਪ੍ਰਬੰਧਾਂ ਦੀ ਮੰਗ ਕਰਦਿਆਂ ਕਿਹਾ, "ਮੈਂ ਸਿਰਫ਼ 27-28 ਸਾਲਾਂ ਦੀ ਹਾਂ, ਮੈਨੂੰ ਨਹੀਂ ਪਤਾ ਕਿ ਲੋਕ ਸਾਡੇ ਤੋਂ ਕੀ ਉਮੀਦ ਕਰਦੇ ਹਨ ਜਾਂ ਉਹ ਸਾਡੇ ਤੋਂ ਕਿਵੇਂ ਅੱਗੇ ਵਧਣ ਦੀ ਉਮੀਦ ਕਰਦੇ ਹਨ। ਪਰ ਮੈਂ ਇੱਕ ਗੱਲ ਜਾਣਦੀ ਹਾਂ ਕਿ ਮੈਂ ਇਸ ਦੇਸ਼ ਦੀ ਧੀ ਹਾਂ ਅਤੇ ਉਹ ਇਸ ਮਿੱਟੀ ਦਾ ਪੁੱਤਰ ਸੀ। ਜੇਕਰ ਇਹ ਦੇਸ਼ ਸੱਚਮੁੱਚ ਆਪਣੇ ਨਾਗਰਿਕਾਂ ਦੇ ਨਾਲ ਖੜ੍ਹਾ ਹੈ, ਤਾਂ ਇਹ ਦਿਖਾਉਣ ਦਾ ਸਮਾਂ ਆ ਗਿਆ ਹੈ।" ਐਸ਼ਨਿਆ ਨੇ ਕਿਹਾ ਕਿ ਅੱਤਵਾਦੀਆਂ ਨੇ ਕਿਸੇ ਦੀ ਜਾਤ ਜਾਂ ਰਾਜਨੀਤਿਕ ਪਾਰਟੀ ਨਹੀਂ ਪੁੱਛੀ, ਉਨ੍ਹਾਂ ਨੇ ਭਾਰਤੀਆਂ 'ਤੇ ਹਮਲਾ ਕੀਤਾ। ਉਨ੍ਹਾਂ ਨੇ ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਦੀਆਂ ਟਿੱਪਣੀਆਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ, ਜਿਨ੍ਹਾਂ ਨੇ ਕਥਿਤ ਤੌਰ 'ਤੇ ਸਰਕਾਰ ਦੇ ਇਸ ਦਾਅਵੇ 'ਤੇ ਸਵਾਲ ਉਠਾਇਆ ਸੀ ਕਿ ਹਮਲਾਵਰ ਪਾਕਿਸਤਾਨ ਤੋਂ ਸਨ।
ਇਹ ਵੀ ਪੜ੍ਹੋ - ਜੰਮੀ ਦੋ ਸਿਰਾਂ ਵਾਲੀ ਅਨੌਖੀ ਕੁੜੀ, ਦੇਖ ਡਾਕਟਰਾਂ ਦੇ ਉੱਡੇ ਹੋਸ਼
ਐਸ਼ਨਿਆ ਨੇ ਕਿਹਾ, "ਮੈਨੂੰ ਸਮਝ ਨਹੀਂ ਆ ਰਿਹਾ ਕਿ ਕੁਝ ਲੋਕ ਅਜਿਹੇ ਅਸੰਵੇਦਨਸ਼ੀਲ ਬਿਆਨ ਕਿਉਂ ਦੇ ਰਹੇ ਹਨ। ਕੀ ਉਹ ਭੁੱਲ ਜਾਂਦੇ ਹਨ ਕਿ ਉਹ ਪਹਿਲਾਂ ਭਾਰਤੀ ਹਨ? ਇਹ ਅੱਤਵਾਦੀ ਹਮਲਾ ਕਿਸੇ ਦੇ ਰਾਜਨੀਤਿਕ ਸੰਬੰਧ ਪੁੱਛ ਕੇ ਨਹੀਂ ਕੀਤਾ ਗਿਆ ਸੀ। ਇਹ ਭਾਰਤੀਆਂ 'ਤੇ, ਸਾਡੇ ਆਪਣੇ ਲੋਕਾਂ 'ਤੇ, ਇਸ ਦੇਸ਼ ਵਿੱਚ ਸ਼ਾਂਤੀ ਨਾਲ ਰਹਿ ਰਹੇ ਹਿੰਦੂਆਂ 'ਤੇ ਹਮਲਾ ਸੀ।" ਉਹਨਾਂ ਕਿਹਾ ਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਹੈ। ਬੇਲੋੜੀਆਂ ਟਿੱਪਣੀਆਂ ਕਰਨਾ, ਪਾਕਿਸਤਾਨ ਦਾ ਬਚਾਅ ਕਰਨਾ, ਬੇਬੁਨਿਆਦ ਸਵਾਲ ਉਠਾਉਣਾ...ਮੈਨੂੰ ਨਹੀਂ ਪਤਾ ਕਿ ਇਹ ਲੋਕ ਕਿੱਥੋਂ ਆਉਂਦੇ ਹਨ ਜਾਂ ਉਹ ਕੀ ਸੋਚ ਰਹੇ ਹਨ।ਸ਼ਾਇਦ ਉਨ੍ਹਾਂ 'ਤੇ ਇਸ ਲਈ ਕੋਈ ਅਸਰ ਨਹੀਂ ਪਿਆ, ਕਿਉਂਕਿ ਉਨ੍ਹਾਂ ਨਾਲ ਅਜਿਹਾ ਨਹੀਂ ਹੋਇਆ, ਇਸੇ ਲਈ ਉਹ ਇੰਨੀ ਬੇਝਿਜਕ ਗੱਲ ਕਰ ਸਕਦੇ ਹਨ।
ਇਹ ਵੀ ਪੜ੍ਹੋ - Love marriage ਦਾ ਖੌਫਨਾਕ ਅੰਤ: ਗਰਭਵਤੀ ਪਤਨੀ ਨੂੰ ਮਾਰ ਲਾਸ਼ ਕੋਲ ਬੈਠ ਪੀਤੀ ਸ਼ਰਾਬ, ਖਾਧੀ ਅੰਡੇ ਦੀ ਭੁਰਜੀ
ਉਸਨੇ ਕਿਹਾ, "ਮੇਰੇ ਲਈ ਸਭ ਤੋਂ ਵੱਡੀ ਗੱਲ ਸ਼ੁਭਮ ਅਤੇ ਅੱਤਵਾਦੀ ਹਮਲੇ ਵਿੱਚ ਮਾਰੇ ਗਏ 25 ਹੋਰ ਲੋਕਾਂ ਲਈ ਸਤਿਕਾਰ ਅਤੇ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਹੈ। ਸ਼ੁਭਮ ਸਿਰਫ਼ ਮਰਿਆ ਨਹੀਂ, ਉਸਨੇ ਦੇਸ਼ ਲਈ ਆਪਣੀ ਜਾਨ ਦੇ ਦਿੱਤੀ। ਸ਼ਹੀਦ ਕਹਾਉਣ ਲਈ ਹੋਰ ਕੀ ਚਾਹੀਦਾ ਹੈ?" ਐਸ਼ਨਿਆ ਨੇ ਕਿਹਾ ਕਿ ਹੁਣ ਤੱਕ ਕੋਈ ਅਧਿਕਾਰਤ ਭਰੋਸਾ ਨਹੀਂ ਮਿਲਿਆ, ਕੋਈ ਸਾਰਥਕ ਰਾਹਤ ਨਹੀਂ ਮਿਲੀ ਅਤੇ ਨਾ ਹੀ ਕੋਈ ਸਨਮਾਨ ਮਿਲਿਆ ਹੈ। ਦੱਸ ਦੇਈਏ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਸ਼ੁਭਮ ਸਮੇਤ 26 ਲੋਕਾਂ ਦੀ ਮੌਤ ਹੋ ਗਈ ਸੀ। ਕਾਨਪੁਰ ਦਾ ਰਹਿਣ ਵਾਲਾ ਸ਼ੁਭਮ ਆਪਣੇ ਵਿਆਹ ਤੋਂ ਕੁਝ ਦਿਨ ਬਾਅਦ ਆਪਣੀ ਪਤਨੀ ਨਾਲ ਯਾਤਰਾ 'ਤੇ ਗਿਆ ਸੀ, ਜਿੱਥੇ ਉਸਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ - '2 ਘੰਟੇ ਬਾਅਦ ਉਡਾ ਦੇਵਾਂਗੇ CM ਦਫ਼ਤਰ ਤੇ ਜੈਪੁਰ ਏਅਰਪੋਰਟ', ਅਲਰਟ 'ਤੇ ਸੁਰੱਖਿਆ ਏਜੰਸੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਲ 2025 'ਚ ਹੁਣ ਤੱਕ ਏਅਰਲਾਈਨਾਂ 'ਚ ਤਕਨੀਕੀ ਖ਼ਰਾਬੀ ਦੇ 183 ਮਾਮਲੇ ਦਰਜ
NEXT STORY