ਮੋਗਾ (ਗੋਪੀ ਰਾਊਕੇ)-ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਅੱਜ ‘ਫਨ ਡੇਅ’ ਮਨਾਇਆ ਗਿਆ। ਇਸ ਐਕਟੀਵਿਟੀ ਵਿਚ ਨਰਸਰੀ ਤੋਂ ਲੈ ਕੇ ਸੈਕਿੰਡ ਕਲਾਸ ਦੇ ਬੱਚਿਆਂ ਨੇ ਭਾਗ ਲਿਆ। ਸਾਰੀਆਂ ਕਲਾਸਾਂ ਲਈ ਵੱਖ-ਵੱਖ ਪ੍ਰਕਾਰ ਦੀਆਂ ਖੇਡਾਂ ਦਾ ਆਯੋਜਨ ਕੀਤਾ ਗਿਆ। ਐੱਲ. ਕੇ. ਜੀ. ਦੇ ਬੱਚਿਆਂ ਨੇ ਤਿੰਨ-ਤਿੰਨ ਨੇ ਇਕ ਦੂਜੇ ਦਾ ਹੱਥ ਫੜ ਕੇ ਦੌਡ਼ਾਂ ’ਚ ਭਾਗ ਲਿਆ। ਯੂ. ਕੇ. ਜੀ. ਦੇ ਬੱਚਿਆਂ ਨੇ ਹਰਡਲ ਰੇਸ ਵਿਚ ਭਾਗ ਲਿਆ ਅਤੇ ਬਡ਼ਾ ਹੀ ਅਨੰਦ ਮਾਣਿਆ। ਫਸਟ ਕਲਾਸ ਵਿਚ ਬੈਕ ਬਾਲ ਰੇਸ ਕਰਵਾਈ ਗਈ। ਸੈਕਿੰਡ ਕਲਾਸ ਦੇ ਬੱਚਿਆਂ ਨੇ ਬਾਲ ਨੂੰ ਬਾਊਂਸ ਕਰ ਕੇ ਰੇਸ ਵਿਚ ਭਾਗ ਲਿਆ। ਟੈਂਡਰ ਫੀਟ ਦੇ ਕੋਆਰਡੀਨੇਟਰ ਰੋਮਿਲਾ ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਵਿਚ ਤਿੰਨ-ਤਿੰਨ ਪ੍ਰਕਾਰ ਦੀਆਂ ਗਤੀਵਿਧੀਆਂ ਕਰ ਕੇ ਬੱਚਿਆਂ ਦੇ ਉਤਸ਼ਾਹ ਨੂੰ ਵਧਾਇਆ ਜਾਂਦਾ ਹੈ। ਉਨ੍ਹਾਂ ਆਪਣੇ ਸਾਰੇ ਸਟਾਫ ਦਾ ਧੰਨਵਾਦ ਵੀ ਕੀਤਾ ਕਿ ਉਨ੍ਹਾਂ ਨੇ ਸਾਰੇ ਬੱਚਿਆਂ ਲਈ ਫਨ ਡੇਅ ਦਾ ਪ੍ਰਬੰਧ ਬਾਖੂਬੀ ਕੀਤਾ। ਸਕੂਲ ਪ੍ਰਿੰਸੀਪਲ ਸਤਵਿੰਦਰ ਕੌਰ ਅਤੇ ਐਡਮਨਿਸਟਰੇਟਰ ਪਰਮਜੀਤ ਕੌਰ ਨੇ ਨਵੇਂ ਦਾਖਲੇ ਲੈ ਕੇ ਆਏ ਸਾਰੇ ਬੱਚਿਆਂ ਨੂੰ ਜੀ ਆਇਆਂ ਆਖਿਆ।
ਰਾਜਿੰਦਰਾ ਪਬਲਿਕ ਸਕੂਲ ’ਚ ਨਵੇਂ ਸੈਸ਼ਨ ਦੀ ਸ਼ੁਰੂਆਤ
NEXT STORY