ਨਵੀਂ ਦਿੱਲੀ, (ਭਾਸ਼ਾ)- ‘ਮੈਗਨੇਟ ਵਾਈਂਡਿੰਗ ਤਾਰ ਬਣਾਉਣ ਵਾਲੀ ਕੰਪਨੀ ਕੇ. ਐੱਸ. ਐੱਚ . ਇੰਟਰਨੈਸ਼ਨਲ ਆਪਣੇ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਰਾਹੀਂ 710 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾ ਰਹੀ ਹੈ। ਇਹ 16 ਦਸੰਬਰ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ। ਇਸ ਇਸ਼ੂ ਦਾ ਮੁੱਲ ਘੇਰਾ 365-384 ਰੁਪਏ ਪ੍ਰਤੀ ਸ਼ੇਅਰ ਹੈ। ਇਸ ਦੇ ਲਈ ਐਂਕਰ ਭਾਵ ਵੱਡੇ ਨਿਵੇਸ਼ਕ 15 ਦਸੰਬਰ ਨੂੰ ਬੋਲੀ ਲਾ ਸਕਣਗੇ।
ਕੰਪਨੀ ਬਾਰੇ ਜਾਣਕਾਰੀ ਦੇਣ ਵਾਲੇ ਬਰੋਸ਼ਰ ਮੁਤਾਬਕ ਪੁਣੇ ਦੀ ਇਸ ਕੰਪਨੀ ਦੇ ਪ੍ਰਸਤਾਵਿਤ ਆਈ. ਪੀ. ਓ. ’ਚ 420 ਕਰੋੜ ਰੁਪਏ ਦੇ ਤਾਜ਼ਾ ਇਸ਼ੂ ਅਤੇ ਪ੍ਰਮੋਟਰਾਂ ਵੱਲੋਂ 290 ਕਰੋੜ ਰੁਪਏ ਦੇ ਸ਼ੇਅਰਾਂ ਦੇ ਵਿਕਰੀ ਪੇਸ਼ਕਸ਼ ਸ਼ਾਮਲ ਹੈ। ਤਾਜ਼ਾ ਇਸ਼ੂ ਤੋਂ ਮਿਲਣ ਵਾਲੀ ਰਕਮ ਦੀ ਵਰਤੋਂ ਕਰਜ਼ਾ ਭੁਗਤਾਣ, ਆਪਣੇ ਸੁਪਾ ਪਲਾਂਟ ਦਾ ਵਿਸਥਾਰ ਕਰਨ, ਸਾਧਾਰਣ ਕੰਪਨੀ ਮਕਸਦਾਂ ਆਦਿ ’ਚ ਕੀਤੀ ਜਾਵੇਗੀ। ਕੇ. ਐੱਸ. ਐੱਚ. ਗਰੁੱਪ ਦੀ ਇਕਾਈ ਕੇ. ਐੱਸ. ਐੱਚ. ਇੰਟਰਨੈਸ਼ਨਲ ਨੇ ਸਾਲ 1981 ’ਚ ਮਹਾਰਾਸ਼ਟਰ ਦੇ ਰਾਇਗੜ੍ਹ ’ਚ ‘ਮੈਗਨੇਟ ਵਾਈਂਡਿੰਗ ਤਾਰ’ ਬਣਾ ਕੇ ਆਪਣਾ ਕੰਮ ਸ਼ੁਰੂ ਕੀਤਾ ਸੀ।
ਭਾਰਤ 'ਚ ਅਸਮਾਨਤਾ ਦਾ ਨਵਾਂ ਰਿਕਾਰਡ! 65% ਦੌਲਤ ਦੀ ਮਾਲਕ ਦੇਸ਼ ਦੀ ਸਿਰਫ਼ 10% ਆਬਾਦੀ
NEXT STORY