ਮੋਗਾ (ਬੀ.ਐੱਨ. 579/3)-ਮੋਗਾ-ਫਿਰੋਜ਼ਪੁਰ ਜੀ. ਟੀ. ਰੋਡ ’ਤੇ ਸਥਿਤ ਆਈ. ਬੀ. ਟੀ. ਟੱਚ ਸਕਾਈ ਮੋਗਾ ਦੇ ਵਿਦਿਆਰਥੀ ਕਰਮਜੀਤ ਸਿੰਘ ਵਾਸੀ ਪਿੰਡ ਬੋਹਣਾ ਨੇ ਓਵਰਆਲ 53 ਨੰਬਰ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਰਦੇਸ਼ਕ ਲਵ ਗੋਇਲ ਨੇ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਕਰਮਜੀਤ ਸਿੰਘ ਨੇ ਲਿਸਨਿੰਗ ਵਿਚ 51, ਰੀਡਿੰਗ ਵਿਚ 54, ਸਪੀਕਿੰਗ ਵਿਚ 52 ਅਤੇ ਰਾਈਟਿੰਗ ਵਿਚ 60 ਨੰਬਰ ਹਾਸਲ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਸੰਸਥਾ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਤਰੀਕੇ ਨਾਲ ਆਈਲਟਸ ਅਤੇ ਪੀ. ਟੀ. ਈ. ਦੀ ਤਿਆਰੀ ਕਰਵਾਉਣ ਲਈ ਪੇਪਰ ਸੈਂਟਰ ਦੁਆਰਾ ਲਾਈਵ ਲੈਕਚਰ ਦੀ ਵਿਸ਼ੇਸ਼ ਵਿਵਸਥਾ ਹੈ। ----
ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਅਮਨ ਸ਼ਾਂਤੀ ਬਰਕਰਾਰ ਰੱਖਣ ਲਈ ਪੁਲਸ ਨੇ ਕੱਢਿਆ ਮਾਰਚ
NEXT STORY