ਮੋਗਾ (ਗੋਪੀ ਰਾਊਕੇ, ਬੀ. ਐੱਨ. 571/3)-ਵਿਦਿਆਰਥੀਆਂ ਨੂੰ ਉੱਚ ਪੱਧਰੀ ਤਕਨੀਕ ਨਾਲ ਆਈਲੈਟਸ ਦੀ ਸਿੱਖਿਆ ਪ੍ਰਦਾਨ ਕਰ ਰਹੀ ਆਈਲੈਟਸ ਅਤੇ ਇੰਮੀਗ੍ਰੇਸ਼ਨ ਸੰਸਥਾ ਵੇਵਜ਼ ਓਵਰਸੀਜ਼ ਮੋਗਾ, ਜੋ ਕਿ ਮਾਲਵਾ ਜ਼ਿਲੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਪਾਸੋਂ ਵਿਦਿਆਰਥੀ ਆਈਲੈਟਸ ਦੀ ਤਿਆਰੀ ਵਧੀਆ ਢੰਗ ਨਾਲ ਕਰਨ ਦੇ ਨਾਲ-ਨਾਲ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵੀ ਸੇਵਾਵਾਂ ਲੈ ਰਹੇ ਹਨ। ਇਸੇ ਤਹਿਤ ਅੱਜ ਸੰਸਥਾ ਵਲੋਂ ਗੁਰਨੀਤਨ ਸਿੰਘ ਪੁੱਤਰ ਰਵਿੰਦਰ ਸਿੰਘ ਤੇ ਮਾਤਾ ਗੁਰਮੀਤ ਕੌਰ ਦਾ ਕਨੇਡਾ ’ਚ ਪਡ਼੍ਹਾਈ ਕਰਨ ਲਈ ਸੈਨਟੇਨੀਅਲ ਕਾਲਜ ਦਾ ਇੰਟੇਕ ਮਈ 2019 ’ਚ ਦਾਖਲਾ ਕਰਵਾਉਂਦਿਆਂ ਵੀਜ਼ਾ ਲਗਵਾ ਕੇ ਦਿੱਤਾ ਹੈ। ਅੱਜ ਗੁਰਨੀਤਨ ਸਿੰਘ ਨੂੰ ਵੀਜ਼ਾ ਕਾਪੀ ਸੌਂਪਦਿਆਂ ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ ਕਿ ਉਕਤ ਵਿਦਿਆਰਥੀ ਦੀ ਫਾਈਲ ਸੰਸਥਾ ਪਾਸੋਂ ਬੇਹਤਰੀਨ ਢੰਗ ਨਾਲ ਤਿਆਰ ਕੀਤੀ ਗਈ ਸੀ ਅਤੇ ਇਸੇ ਸਦਕਾ ਵਿਦਿਆਰਥੀ ਨੂੰ ਕੁਝ ਦਿਨਾਂ ’ਚ ਅੰਬੈਸੀ ਪਾਸੋਂ ਵੀਜ਼ਾ ਪ੍ਰਾਪਤ ਹੋ ਗਿਆ ਹੈ। ਸੰਸਥਾ ਡਾਇਰੈਕਟਰ ਗੌਰਵ ਗੁਪਤਾ ਤੇ ਸਟਾਫ ਨੇ ਗੁਰਨੀਤਨ ਨੂੰ ਵੀਜ਼ਾ ਕਾਪੀ ਸੌਂਪਦਿਆਂ ਵਧਾਈ ਦਿੱਤੀ।
ਡੈਫੋਡਿਲਜ਼ ਦੇ ਵਿਦਿਆਰਥੀ ਨੇ ਹਾਸਲ ਕੀਤੇ ਓਵਰਆਲ 6 ਬੈਂਡ
NEXT STORY