ਮੋਗਾ (ਬੱਬੀ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ-ਜੋਤ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਗੁਰਮਤਿ ਸਮਾਗਮ ਪਿੰਡ ਲੋਪੋਂ ਦੇ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਵਿਖੇ ਕਰਵਾਇਆ ਗਿਆ। ਇਸ ਮੌਕੇ ਗੁਰਮਤਿ ਸੇਵਾ ਲਹਿਰ ਲੋਪੋਂ ਦੇ ਕੀਰਤਨੀ ਜਥੇ ਵੱਲੋਂ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਪੰਥ ਦੇ ਪ੍ਰਸਿੱਧ ਕਥਾਵਾਚਕ ਬੀਬੀ ਗਗਨਦੀਪ ਕੌਰ ਖਾਲਸਾ ਵਜੀਦਕੇ ਨੇ ਸੰਗਤਾਂ ਨੂੰ ਜਿਥੇ ਗੁਰਬਾਣੀ ਨਾਲ ਜੋਡ਼ਿਆ, ਉਥੇ ਹੀ ਗੁਰਇਤਿਹਾਸ ’ਚੋਂ ਇਤਿਹਾਸਕ ਪ੍ਰਮਾਣ ਦਿੰਦਿਆਂ ਸੱਚੇ ਗੁਰੂ ਦੀਆਂ ਰਹਿਮਤਾਂ ਅਤੇ ਝੂਠੇ ਭੇਖੀ ਦੇਹਧਾਰੀਆਂ, ਅਖੋਤੀ ਗੁਰੂਆਂ ਵੱਲੋਂ ਕਿਵੇਂ ਲੋਕਾਈ ਦੀ ਆਰਥਕ ਲੁੱਟ ਕੀਤੀ ਜਾਂਦੀ ਹੈ, ਦੀ ਵਿਸਥਾਰ ਨਾਲ ਕਥਾ ਕੀਤੀ। ਉਨ੍ਹਾਂ ਸੰਗਤਾਂ ਨੂੰ ਘਰਾਂ ’ਚ ਪੋਥੀਆਂ ਲਿਆ ਕੇ ਪਡ਼੍ਹਨ ਤੇ ਸੁਣਨ ਦੀ ਆਦਤ ਪਾਉਣ ਦੀ ਅਪੀਲ ਵੀ ਕੀਤੀ। ਗੁਰਮਤਿ ਸਮਾਗਮ ਦੀ ਸਮਾਪਤੀ ’ਤੇ ਆਈਆਂ ਸੰਗਤਾਂ ਤੇ ਬੀਬੀ ਗਗਨਦੀਪ ਕੌਰ ਖਾਲਸਾ ਵਜੀਦਕੇ ਦਾ ਗੁਰਮਤਿ ਸੇਵਾ ਲਹਿਰ ਲੋਪੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ। ਕਥਾਵਾਚਕ ਭਾਈ ਅਵਤਾਰ ਸਿੰਘ ਲੋਪੋਂ ਨੇ ਕਿਹਾ ਕਿ ਸਾਨੂੰ ਸਾਡੇ ਮਹਾਨ ਗੁਰੂਆਂ ਅਤੇ ਪੁਰਖਿਆਂ ਵੱਲੋਂ ਕੀਤੀ ਗਈ ਕੁਰਬਾਨੀ ਭਰੇ ਇਤਿਹਾਸ ਅਤੇ ਉਨ੍ਹਾਂ ਵੱਲੋਂ ਉਚਾਰਨ ਕੀਤੇ ਗਏ ਅਨਮੋਲ ਬਚਨਾਂ ਨੂੰ ਨਹੀਂ ਭੁਲਾਉਣਾ ਚਾਹੀਦਾ। ਨਗਰ ਦੇ ਪਤਵੰਤੇ ਸੱਜਣਾਂ ਵੱਲੋਂ ਬੀਬੀ ਗਗਨਦੀਪ ਕੌਰ ਨੂੰ ਸਿਰੋਪਾਓ ਵੀ ਭੇਟ ਕੀਤਾ ਗਿਆ। ਇਸ ਦੌਰਾਨ ਭਾਈ ਦਲਜੀਤ ਸਿੰਘ ਕੈਨੇਡਾ, ਲਛਮਣ ਸਿੰਘ ਬੰਬੇ ਵਾਲੇ, ਗੁਰਦੇਵ ਸਿੰਘ ਅਮਰੀਕਾ ਨਿਵਾਸੀ, ਸੁਖਦੇਵ ਸਿੰਘ, ਅਮਰ ਸਿੰਘ, ਭਾਈ ਅਵਤਾਰ ਸਿੰਘ ਕਥਾਵਾਚਕ, ਲਖਵੀਰ ਸਿੰਘ, ਰਾਮਪਾਲ ਸਿੰਘ, ਸਾਬਕਾ ਪੰਚ ਮੱਘਰ ਸਿੰਘ, ਗਿਆਨ ਸਿੰਘ, ਪ੍ਰੀਤਮ ਸਿੰਘ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਇਸ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਿਆ।
ਕਾਂਗਰਸ ਦੇ ਢਾਈ ਸਾਲ ਦੇ ਰਾਜ ਤੋਂ ਲੋਕ ਪੂਰੀ ਤਰ੍ਹਾਂ ਦੁਖੀ : ਭੁੱਲਰ, ਕੁੱਕੀ
NEXT STORY