ਮੋਗਾ (ਗੋਪੀ ਰਾਊਕੇ, ਬੀ. ਐੱਨ. 197/4)-ਰਾਈਟ-ਵੇਅ ਏਅਰ ਲਿੰਕਸ ਲੰਮੇ ਸਮੇਂ ਤੋਂ ਆਈਲੈੱਟਸ, ਪੀ.ਟੀ.ਈ. ਤੇ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਲੈੱਟਸ ਦੇ ਆਏ ਨਤੀਜਿਆਂ ’ਚੋਂ ਰਮਨੀਤ ਕੌਰ ਪੁੱਤਰੀ ਸਰਬਜੀਤ ਸਿੰਘ ਪਿੰਡ ਤਤਾਰੀਏ ਵਾਲਾ ਨੇ ਓਵਰ ਆਲ 6.5 ਬੈਂਡ ਪ੍ਰਾਪਤ ਕਰ ਕੇ ਆਪਣੇ ਮਾਪਿਆਂ ਤੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਸੰਸਥਾ ਦੇ ਐੱਮ.ਡੀ.ਦੇਵ ਪ੍ਰਿਆ ਤਿਆਗੀ ਨੇ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਨੂੰ ਆਧੁਨਿਕ ਤਰੀਕੇ ਨਾਲ ਤਿਆਰੀ ਕਰਵਾਉਂਦੀ ਹੈ ਤੇ ਪੇਪਰ ਦੇਣ ਵੇਲੇ ਤੇ ਪਡ਼੍ਹਾਈ ’ਚ ਕਮਜ਼ੋਰ ਵਿਦਿਆਰਥੀਆਂ ਨੂੰ ਵਾਧੂ ਫ੍ਰੀ ਕਲਾਸਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਇਸ ਸਮੇਂ ਵਿਦਿਆਰਥਣ ਰਮਨੀਤ ਕੌਰ ਸਰ੍ਹਾਂ ਨੂੰ ਉਨ੍ਹਾਂ ਦੇ ਚੰਗੇ ਸਕੋਰ ਲਈ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਲਈ ਕਾਮਨਾ ਕੀਤੀ।
ਕੈਨੇਡਾ ਜਾਣ ਸਬੰਧੀ ਸੈਮੀਨਾਰ
NEXT STORY