ਮੋਗਾ (ਹੀਰੋ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਸ਼ਤਾਬਦੀ ਦੀ ਤਿਆਰੀ ਵਾਸਤੇ ਤੇ 8 ਅਪ੍ਰੈਲ ਦੇ ਝੰਡਾ ਮਾਰਚ ਦੀ ਰੂਪ-ਰੇਖਾ ਤਿਆਰ ਕਰਦਿਆਂ ਭਿੰਡਰ ਕਲਾਂ, ਤਲਵੰਡੀ ਮੱਲ੍ਹੀਆਂ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਨੂੰ ਬਲਾਕ ਪ੍ਰਧਾਨ ਗੁਰਦੇਵ ਸਿੰਘ ਅਤੇ ਜ਼ਿਲਾ ਆਗੂ ਗੁਰਪ੍ਰੀਤ ਸਿੰਘ ਕਿਸ਼ਨਪੁਰਾ ਨੇ ਸੰਬੋਧਨ ਕੀਤਾ। ਇਸ ਇਕੱਠ ਵਿਚ ਪ੍ਰਧਾਨ ਬਲਵੰਤ ਸਿੰਘ, ਸਕੱਤਰ ਜਗਰਾਜ ਸਿੰਘ, ਕਮੇਟੀ ਆਗੂ ਮੰਦਰ ਸਿੰਘ, ਚਮਕੌਰ ਸਿਘ, ਜਗਰਾਜ ਸਿੰਘ, ਰਾਮ ਸਿੰਘ ਤੋਂ ਇਲਾਵਾ ਬਹੁਤ ਸਾਰੇ ਕਿਸਾਨਾਂ ਨੇ ਹਿੱਸਾ ਲਿਆ ਅਤੇ ਪ੍ਰਣ ਲਿਆ ਕਿ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਰ ਫੈਸਲੇ ਦਾ ਖਿਡ਼ੇ ਮੱਥੇ ਸਵਾਗਤ ਕਰਦੇ ਹਨ।
ਮੁਹੰਮਦ ਸਦੀਕ ਨੂੰ ਟਿਕਟ ਮਿਲਣ ’ਤੇ ਕਾਂਗਰਸੀ ਵਰਕਰਾਂ ’ਚ ਖੁਸ਼ੀ ਦੀ ਲਹਿਰ
NEXT STORY