ਮੋਗਾ (ਗੋਪੀ ਰਾਊਕੇ, ਬਿੰਦਾ)-ਖੱਤਰੀ ਸਭਾ ਖੱਤਰੀ ਬਿਰਾਦਰੀ ਦੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੀ ਪਡ਼੍ਹਾਈ ਲਈ ਵਿੱਤੀ ਸਹਾਇਤਾ ਕਰਣਾ ਆਪਣਾ ਮੁੱਖ ਫਰਜ਼ ਸਮਝਦੀ ਹੈ। ਖੱਤਰੀ ਸਭਾ ਨੇ ਖੱਤਰੀ ਬਿਰਾਦਰੀ ਦੇ ਜ਼ਰੂਰਤਮੰਦ ਪਰਿਵਾਰਾਂ ਦੀ ਸਿੱਖਿਆ, ਹੈਲਥ ਅਤੇ ਲਡ਼ਕੀ ਦੀ ਸ਼ਾਦੀ ’ਤੇ ਵਿੱਤੀ ਸਹਾਇਤਾ ਦੇਣ ਲਈ ਇਕ ਵਿੱਤੀ ਸਹਾਇਤਾ ਟਰੱਸਟ ਬਣਾਇਆ ਹੋਇਆ ਹੈ, ਇਸ ਗੱਲ ਦੀ ਜਾਣਕਾਰੀ ਅੱਜ ਇਥੇ ਖੱਤਰੀ ਭਵਨ ਵਿਖੇ ਦਿੰਦਿਆਂ ਖੱਤਰੀ ਸਭਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਦੱਸਿਆ ਕਿ ਖੱਤਰੀ ਸਭਾ ਨੇ ਇਸ ਵਿੱਤੀ ਸਹਾਇਤਾ ਟਰੱਸਟ ਤਹਿਤ ਦਸ਼ਮੇਸ਼ ਹਾਈ ਸਕੂਲ ’ਚ 8ਵੀਂ ਜਮਾਤ ’ਚ ਪਡ਼ਣ ਵਾਲੇ ਇਕ ਜ਼ਰੂਰਤਮੰਦ ਖੱਤਰੀ ਪਰਿਵਾਰ ਦੇ ਵਿਦਿਆਰਥੀ ਦੀ ਇਸ ਨਵੇਂ ਸੈਸ਼ਨ ’ਚ ਸਕੂਲ ਫੀਸ ਅਤੇ ਦਾਖਲੇ ਦੇ 7300 ਰੁਪਏ ਦੀ ਫੀਸ ਜਮ੍ਹਾ ਕਰਵਾਈ ਹੈ।ਧੀਰ ਨੇ ਦੱਸਿਆ ਕਿ ਖੱਤਰੀ ਸਭਾ ਦਾ ਇਹ ਵਿੱਤੀ ਸਹਾਇਤਾ ਟਰੱਸਟ ਜ਼ਰੂਰਤਮੰਦ ਖੱਤਰੀ ਪਰਿਵਾਰਾਂ ਲਈ ਇਕ ਵਰਦਾਨ ਹੈ। ਜ਼ਰੂਰਤਮੰਦ ਖੱਤਰੀ ਪਰਿਵਾਰਾਂ ਦੇ ਕਈ ਬੱਚੇ ਇਸ ਟਰੱਸਟ ਤੋਂ ਫਾਇਦਾ ਲੈ ਕੇ ਆਪਣੀ ਪਡ਼੍ਹਾਈ ਪੂਰੀ ਕਰ ਚੁੱਕੇ ਹਨ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਮੇਸ਼ ਵੋਹਰਾ, ਵਿੱਤ ਸਕੱਤਰ ਭਜਨ ਪ੍ਰਕਾਸ਼ ਵਰਮਾ, ਮੀਤ ਪ੍ਰਧਾਨ ਸੁਸ਼ੀਲ ਸਿਆਲ ਅਤੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਪ੍ਰਧਾਨ ਵੀ. ਪੀ. ਸੇਠੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਜ਼ਲਿਆਂਵਾਲਾ ਬਾਗ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ
NEXT STORY