ਮੋਗਾ (ਰਾਕੇਸ਼, ਅਜੈ, ਮੁਨੀਸ਼, ਚਟਾਨੀ)-ਅੱਜ ਬਿਜਲੀ ਘਰ ਬਾਘਾਪੁਰਾਣਾ ਵਿਖੇ ਜ਼ਲਿਆਂਵਾਲਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਕਮੇਟੀ ਪੰਜਾਬ ਦੀ ਸਹਾਇਕ ਕਮੇਟੀ ਬਾਘਾਪੁਰਾਣਾ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਰਣਧੀਰ ਸਿੰਘ ਪ੍ਰਿੰਸੀਪਲ ਅਤੇ ਬਲਵੰਤ ਸਿੰਘ ਬਾਘਾਪੁਰਾਣਾ ਨੇ ਕੀਤੀ। ਮੀਟਿੰਗ ’ਚ ਸ਼ਤਾਬਦੀ ਕਮੇਟੀ ਵਲੋਂ ਤਿਆਰੀ ਦਾ ਜਾਇਜ਼ਾ ਲਿਆ ਗਿਆ ਅਤੇ ਬਾਘਾਪੁਰਾਣਾ ਸ਼ਹਿਰ ਅੰਦਰ ਵੱਡੀ ਪੱਧਰ ’ਤੇ ਦੁਕਾਨਦਾਰ ਵੀਰਾਂ ਵਲੋਂ ਫੰਡ ਮੁਹਿੰਮ ’ਚ ਭਰਵਾਂ ਯੋਗਦਾਨ ਪਾਉਣ ਦੀ ਕਮੇਟੀ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ 8 ਅਪ੍ਰੈਲ ਨੂੰ ਵੱਖ-ਵੱਖ ਪਿੰਡਾਂ ’ਚ ਝੰਡਾ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਲੋਕਾਂ ਨੂੰ ਜ਼ਲਿਆਂਵਾਲਾ ਬਾਗ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਲਈ ਝੰਡਾ ਮਾਰਚ ਕਰਦੇ ਹੋਏ ਬਾਘਾਪੁਰਾਣਾ ਸ਼ਹਿਰ ਅੰਦਰ 8 ਅਪ੍ਰੈਲ ਨੂੰ ਵਜੇ ਸਵੇਰੇ ਝੰਡਾ ਮਾਰਚ ਰੱਖਿਆ, ਜਿਸ ’ਚ ਲੋਕਾਂ ਨੂੰ ਸ਼ਤਾਬਦੀ ਸਮਾਗਮ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਲਈ ਲਾਮਬੰਦ ਕੀਤਾ ਜਾਵੇਗਾ ਅਤੇ ਅੱਜ ਦੇ ਕਾਲੇ ਅੰਗਰੇਜਾਂ ਵਿਰੁੱਧ ਸੰਘਰਸ਼ ਤੇਜ ਕਰਨ ਲਈ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਮੈਂਬਰ ਗੁਰਦਾਸ ਸਿੰਘ ਸੇਖਾ, ਗੁਰਦੇਵ ਸਿੰਘ ਡੇਮਰੂ, ਮੇਜਰ ਸਿੰਘ ਕਾਲੇਕੇ, ਰਛਪਾਲ ਸਿੰਘ, ਕਮਲੇਸ਼ ਕੁਮਾਰ ਬਾਘਾਪੁਰਾਣਾ, ਗੁਰਪ੍ਰੀਤ ਸਿੰਘ ਡੇਮਰੂ, ਮੰਦਰ ਸਿੰਘ, ਜਗਤਾਰ ਸਿੰਘ ਖਾਈ, ਗੁਰਮੀਤ ਸਿੰਘ ਹਾਜ਼ਰ ਸਨ।
ਪੁਰਾਣੇ ਸਕੂਲ ਦੀ ਬਦਲੀ ਨੁਹਾਰ ਵੇਖ ਬਾਗੋ-ਬਾਗ ਹੋਏ ਪ੍ਰਿੰਸੀਪਲ ਅਰੋਡ਼ਾ
NEXT STORY