ਮੋਗਾ (ਮਨੋਜ ਭੱਲਾ)–ਪਿੰਡ ਲੋਪੋਂ ਦੇ ਚੱਕਰ ਰੋਡ ’ਤੇ ਮਾਤਾ ਭਗਵਤੀ ਦੇ ਉਸਾਰੇ ਜਾ ਰਹੇ ਸ਼ਾਨਦਾਰ ਮੰਦਰ ’ਚ ਮਾਤਾ ਰਾਣੀ ਦੇ ਚੇਤ ਦੇ ਨਰਾਤੇ ਬਾਬਾ ਬਲਵਿੰਦਰ ਕੁਮਾਰ ਭਾਰਦਵਾਜ ਵੱਲੋਂ ਸ਼ਰਧਾ ਨਾਲ ਮਨਾਏ ਜਾ ਰਹੇ ਹਨ। ਇਨ੍ਹਾਂ ਨਰਾਤਿਆਂ ਦੀ ਪੂਜਾ ਕਰ ਰਹੇ ਬਾਬਾ ਬਲਵਿੰਦਰ ਭਾਰਦਵਾਜ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਜਿਥੇ ਸਤਿਕਾਰ ਕਰਨਾ ਚਾਹੀਦਾ ਹੈ, ਉਥੇ ਹੀ ਹੰਕਾਰ ਤੇ ਲੋਭ ਤਿਆਗ ਕੇ ਲੋਡ਼ਵੰਦਾਂ ਦੀ ਮਦਦ ਤੇ ਸਭ ਦੇ ਭਲੇ ਲਈ ਅਜਿਹੇ ਕੰਮ ਕਰਨੇ ਚਾਹੀਦੇ ਹਨ ਕਿ ਜਿਨ੍ਹਾਂ ਕੰਮਾਂ ਨਾਲ ਸਾਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇ। ਇਸ ਮੌਕੇ ਮਿਸਤਰੀ ਬਲਵੀਰ ਸਿੰਘ ਲੋਪੋਂ, ਰਾਜ ਕੁਮਾਰ ਰਾਜਾ, ਸ਼ਰਮਾ ਰਾਊਕੇ ਕਲਾਂ, ਜੋਗਿੰਦਰ ਸਿੰਘ, ਚਮਕੌਰ ਸਿੰਘ ਬਗਡ਼, ਮਿਸਤਰੀ ਮਨਜੀਤ ਸਿੰਘ, ਜਗਦੀਪ ਸਿੰਘ ਲੱਖਾ, ਮਨਜੀਤ ਸਿੰਘ, ਜੱਗਾ ਬਿਜਲੀ ਵਾਲਾ, ਮਿਸਤਰੀ ਬੂਟਾ ਸਿੰਘ ਆਦਿ ਹਾਜ਼ਰ ਸਨ।
ਗ੍ਰੇਅ ਮੈਟਰਜ਼ ਦੀ ਵਿਦਿਆਰਥਣ ਨੇ ਹਾਸਲ ਕੀਤੇ 6.5 ਬੈਂਡ
NEXT STORY