ਮੋਗਾ (ਰਾਕੇਸ਼, ਬੀ. ਐੱਨ. 620/4)-ਸ਼ਹਿਰ ਦੇ ਮੁਦਕੀ ਰੋਡ ਉੱਪਰ ਸਥਿਤ ਟੱਚ ਸਕਾਈ ਅਲਪਾਈਨ ਅਕੈਡਮੀ ਦੇ ਨਵੇਂ ਕੰਪਿਊਟਰ ਬਲਾਕ ਦਾ ਆਰੰਭ ਸ਼ੀ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਕੀਤਾ ਗਿਆ। ਅਕੈਡਮੀ ਦੇ ਡਾਇਰੈਟਕਰ ਸੰਦੀਪ ਮਹਿਤਾ, ਹੈੱਡ ਸੁਧਾ ਮਹਿਤਾ ਅਤੇ ਸਟਾਫ ਮੈਂਬਰਾਂ ਦੁਆਰਾ ਗੁਰੂ ਦੀ ਪਾਵਨ ਹਜੂਰੀ ਦਾ ਔਟ ਆਸਰਾ ਲੈ ਕੇ ਬੱਚਿਆਂ ਦਾ ਭਵਿੱਖ ਸਵਾਰਨ ਦਾ ਪ੍ਰਣ ਲਿਆ। ਮੈਡਮ ਸੁਧਾ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਅਲਪਾਈਨ ਇੰਸਟੀਚਿਊਟ ਆਫ ਫਾਇਨੈਂਸ਼ਲ ਅਕਾਊਂਟਿੰਗ ਇੰਸਟੀਚਿਊਟ ’ਚ ਪਹਿਲੀ ਵਾਰ ਪ੍ਰੋਫੈਸ਼ਨਲ ਟੈਲੀ ਅਤੇ ਅਕਾਊਟਸ ਕੇ ਕੋਰਸਾਂ ਕੀ ਕੋਚਿੰਗ ਸ਼ੁਰੂ ਕੀਤੀ ਗਈ ਹੈ। ਅਕੈਡਮੀ ਦੇ ਆਫਿਸ ਦਾ ਉਦਘਾਟਨ ਪੰਜਾਬ ਕੋ-ਐਜੂਕਸ਼ਨ ਸਕੂਲ ਦੇ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਤਹਿਸੀਲਦਾਰ ਲਕਸ਼ੈ ਗੁਪਤਾ ਅਤੇ ਥਾਣਾ ਮੁਖੀ ਇੰਸਪੈਕਟਰ ਮੁਖਤਿਆਰ ਸਿੰਘ ਗਿੱਲ, ਰੀਡਰ ਅਮਰਜੀਤ ਮੋਂਗਾ ਵਿਸ਼ੇਸ਼ ਤੌਰ ’ਤੇ ਪਹੁੰਚੇ।
ਐਕਸਫੋਰਡ ਵਲੋਂ ਸੈਮੀਨਾਰ ਆਯੋਜਿਤ
NEXT STORY