ਮੋਗਾ (ਰਾਕੇਸ਼, ਬੀ. ਐੱਨ. 621/4)-ਐਕਸਫੋਰਡ ਇੰਗਲਿਸ਼ ਇੰਸਟੀਚਿਊਟ ਵਲੋਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਆਪਣੇ ਖਾਸ ਉਪਰਾਲਿਆਂ ਨੂੰ ਜਾਰੀ ਰੱਖਦਿਆਂ ਵਿਸ਼ਵ ਪ੍ਰਸਿੱਧ ਸੰਗਠਨ ਆਈ. ਡੀ. ਪੀ. ਵਲੋਂ ਆਪਣੀ ਤੀਜੀ ਨਵੀਂ ਬ੍ਰਾਂਚ ਅਲਪਾਈਨ ਕਾਲਜ ਜੀ. ਟੀ. ਬੀ. ਗਡ਼ ਵਿਖੇ ਇਕ ਗਰੈਂਡ ਸੈਮੀਨਾਰ ਆਯੋਜਿਤ ਕਰਾਇਆ ਗਿਆ, ਜਿਥੇ ਆਈ. ਡੀ. ਪੀ. ਦੇ ਮਾਹਿਰ ਟ੍ਰੇਨਰਜ਼ ਨੇ ਸੈਂਕਡ਼ੇ ਵਿਦਿਆਰਥੀਆਂ ਨੂੰ ਆਈਲੈਟਸ ਦੇ ਚਾਰੇ ਮਡਿਊਲ ਬਾਰੇ ਖਾਸ ਜਾਣਕਾਰੀ ਦਿੰਦਿਆ ਬੈਂਡ ਵਧਾਉਣ ਲਈ ਨਵੀਂਆਂ ਤਕਨੀਕਾਂ ਤੋਂ ਬਰੀਕੀ ਨਾਲ ਜਾਣੂ ਕਰਵਾਇਆ। ਸੈਮੀਨਾਰ ਉਪਰੰਤ ਸੰਸਥਾ ਦੇ ਡਾਇਰੈਕਟਰ ਕੁਲਦੀਪ ਜੈਦਕਾ ਅਤੇ ਸਮੂਹ ਸਟਾਫ ਨੂੰ ਖਾਸ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰੰਘ ਨੇ ਕਿਹਾ ਕਿ ਸੰਸਥਾ ’ਚ ਸ਼ੁਰੂ ਹੋਏ ਆਈਲੈਟਸ ਅਤੇ ਸਪੋਕਨ ਇੰਗਲਿਸ਼ ਦੇ ਨਵੇਂ ਗਰੁੱਪਾਂ ਦੇ ਦਾਖਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਮਾਹਿਰ ਟ੍ਰੇਨਰਜ਼ ਦੀ ਟੀਮ ਅਧੀਨ ਸਿਖਲਾਈ ਹਾਸਲ ਕਰਨ ਲਈ ਪ੍ਰੇਰਿਤ ਕੀਤਾ ।
ਔਰਤਾਂ ਦੀ ਸੁਰੱਖਿਆ ਸਬੰਧੀ ‘ਸ਼ਕਤੀ ਐਪ’ ਬਾਰੇ ਦਿੱਤੀ ਜਾਣਕਾਰੀ
NEXT STORY