ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਹਲਕਾ ਗੁਰੂਹਰਸਹਾਏ ਦੇ 17 ਜੋਨ 'ਚ ਪੰਚਾਇਤ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ 'ਚ ਕੁੱਲ 71 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਪੰਜਾਬ 'ਚ ਹੋ ਰਹੀਆਂ ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਜੋ ਕਿ 14 ਦਸੰਬਰ ਨੂੰ ਵੋਟਾਂ ਪੈਣਗੀਆਂ ਤੇ 17 ਦਸੰਬਰ ਨੂੰ ਚੋਣ ਨਤੀਜੇ ਆਉਣਗੇ।
ਬਲਾਕ ਗੁਰੂਹਰਸਹਾਏ ਵਿਚ 17 ਜੋਨ ਹਨ ਅਤੇ ਸਾਰੇ ਜੋਨਾਂ 'ਚ ਚੋਣਾਂ ਹੋ ਰਹੀਆਂ ਹਨ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਜਦਕਿ ਕਈ ਥਾਵਾਂ 'ਤੇ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪੰਚਾਇਤ ਬਲਾਕ ਸੰਮਤੀ ਚੋਣਾਂ 'ਚ 88 ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ ਤੇ 17 ਨੇ ਆਪਣੇ ਕਾਗਜ਼ ਵਾਪਸ ਲਏ। ਹੁਣ ਕੁੱਲ 71 ਉਮੀਦਵਾਰ ਚੋਣ ਮੈਦਾਨ 'ਚ ਹਨ। ਇਸ ਦੀ ਜਾਣਕਾਰੀ ਰਿਟਰਨਿੰਗ ਅਫਸਰ ਗਰੂਹਰਸਹਾਏ ਨੇ ਦਿੱਤੀ।
ਫਾਈਨੈਂਸ ਬੈਂਕ ਦੇ ਮੈਨੇਜਰ ’ਤੇ ਕਾਪਿਆਂ ਨਾਲ ਹਮਲਾ, ਲੁੱਟ ਕੇ ਲੈ ਗਏ ਨਕਦੀ
NEXT STORY