ਮੋਗਾ (ਵਿਪਨ,ਗੋਪੀ) : ਮੋਗਾ ਜ਼ਿਲ੍ਹੇ ਦੇ ਹਲਕਾ ਧਰਮੋਕਟ ਅਧੀਨ ਪੈਂਦੇ ਪਿੰਡ ਮਹਿਜੋਂ ਦੇ ਸ਼ਹੀਦ ਹੋਏ ਜਵਾਨ ਪਰਮਿੰਦਰ ਸਿੰਘ (22) ਨੂੰ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਦੱਸ ਦੇਈਏ ਕਿ ਸ਼ਹੀਦ ਪਰਮਿੰਦਰ ਸਿੰਘ ਦੀ ਬੀਤੇ ਦਿਨ ਸਿਖਲਾਈ ਦੌਰਾਨ ਤਲਾਅ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਡੁੱਬ ਰਹੇ ਸਾਥੀਆਂ ਨੂੰ ਬਚਾਅ ਕੇ ਖ਼ੁਦ ਸ਼ਹੀਦੀ ਦਾ ਜਾਮ ਪੀ ਗਿਆ ਜ਼ੋਰਾਵਰ ਸਿੰਘ
ਇਸ ਸਬੰਧੀ ਗੱਲਬਾਤ ਕਰਦਿਆਂ ਸ਼ਹੀਦ ਦੇ ਪਿਤਾ ਗੁਰਸੇਵਕ ਸਿੰਘ ਤੇ ਮਾਂ ਨੇ ਨਮ ਅੱਖਾਂ ਨਾਲ ਦੱਸਿਆ ਕਿ ਪਰਮਿੰਦਰ ਸਿੰਘ 4 ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ ਅਤੇ ਬਾਕਸਿੰਗ ਦਾ ਵਧੀਆਂ ਖ਼ਿਡਾਰੀ ਸੀ। ਬੀਤੇ ਦਿਨ ਸਿਖਲਾਈ ਲੈਂਦੇ ਸਮੇਂ ਡੂੰਘੇ ਪਾਣੀ ਡੁੱਬਣ ਨਾਲ ਸ਼ਹੀਦ ਹੋ ਗਿਆ।
ਉਨ੍ਹਾਂ ਦੱਸਿਆ ਕਿ ਸ਼ਹੀਦ ਪਰਮਿੰਦਰ ਨਾਲ ਉਨ੍ਹਾਂ ਦੀ ਆਖ਼ਰੀ ਵਾਰ 31 ਅਗਸਤ ਨੂੰ ਗੱਲ ਹੋਈ ਸੀ। ਉਸ ਨੇ ਫ਼ੋਨ 'ਤੇ ਕਿਹਾ ਸੀ ਕਿ ਹੁਣ ਮੇਰੇ ਲਈ ਕੁੜੀ ਲੱਭ ਲਓ ਮੈਂ ਵਿਆਹ ਕਰਵਾਉਣ ਆਉਣਾ ਹੈ। ਇਸ ਤੋਂ ਬਾਅਦ ਸਿਰਫ਼ ਉਸ ਦੀ ਮੌਤ ਦੀ ਖ਼ਬਰ ਮਿਲੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪੁੱਤ ਦੀ ਸ਼ਹਾਦਤ 'ਤੇ ਮਾਣ ਹੈ।
ਇਹ ਵੀ ਪੜ੍ਹੋ : ਖੁਰਦ-ਬੁਰਦ ਹੋਏ ਸਰੂਪਾਂ ਦੇ ਮਾਮਲੇ 'ਚ ਡਾ. ਰੂਪ ਸਿੰਘ ਦਾ ਸਪੱਸ਼ਟੀਕਰਣ, ਕਹੀ ਇਹ ਵੱਡੀ ਗੱਲ
ਪੋਸਟ ਮੈਟ੍ਰਿਕ ਵਜ਼ੀਫਾ ਸਕੀਮ 'ਚ ਘਪਲਾ ਕਰਨ ਵਾਲਾ ਮੰਤਰੀ ਤੁਰੰਤ ਬਰਖ਼ਾਸਤ ਕੀਤਾ ਜਾਵੇ: ਢੀਂਡਸਾ
NEXT STORY